ਲਖਨੳੂ, 30 ਜੂਨ
ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਅਤੇ ੳੁੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੋਪਾਲ ਵਿੱਚ ਦਿੱਤੇ ਬਿਆਨ ਕਿ 80 ਫ਼ੀਸਦੀ ਭਾਰਤੀ ਮੁਸਲਮਾਨ ਪੱਛਡ਼ੀਆਂ ਸ਼੍ਰੇਣੀਆਂ ਨਾਲ ਸਬੰਧ ਰੱਖਦੇ ਹਨ, ਦਾ ਹਵਾਲਾ ਦਿੰਦਿਆਂ ਭਾਜਪਾ ਦੀ ਅਗਵਾੲੀ ਵਾਲੀਆਂ ਸੂਬਾ ਸਰਕਾਰਾਂ ਨੂੰ ਮੁਸਲਿਮ ਰਾਖਵਾਂਕਰਨ ਲਾਗੂੁ ਕਰਨ ਦੀ ਅਪੀਲ ਕੀਤੀ।
ਬਸਪਾ ਪ੍ਰਧਾਨ ਨੇ ਟਵੀਟ ਕਰਦਿਆਂ ਭਾਜਪਾ ਨੂੰ ‘ਇਮਾਨਦਾਰੀ’ ਨਾਲ ਰਾਖਵਾਂਕਰਨ ਲਾਗੂ ਕਰਨ ਲੲੀ ਕਿਹਾ। ੳੁਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੋਪਾਲ ਵਿੱਚ ਭਾਜਪਾ ਦੇ ਪ੍ਰੋਗਰਾਮ ਦੌਰਾਨ ਕਿਹਾ ਕਿ ਭਾਰਤ ਵਿੱਚ ਰਹਿਣ ਵਾਲੇ 80 ਫ਼ੀਸਦੀ ਮੁਸਲਮਾਨ ‘ਪਸਮਾਂਦਾ, ਪੱਛਡ਼ੇ, ਸ਼ੋਸ਼ਿਤ’ ਹਨ। ਇਹ ੳੁਸ ਕੌਡ਼ੀ ਹਕੀਕਤ ਨੂੰ ਸਵੀਕਾਰ ਕਰਨਾ ਹੈ, ਜਿਸ ਵਿੱਚ ਮੁਸਲਮਾਨਾਂ ਦਾ ਜੀਵਨ ਪੱਧਰ ੳੁੱਚਾ ਚੁੱਕਣ ਲੲੀ ਰਾਖਵੇਂਕਰਨ ਦੀ ਲੋਡ਼ ਨੂੰ ਸਮਰਥਨ ਮਿਲਦਾ ਹੈ।’’ ਮਾਇਆਵਤੀ ਨੇ ਟਵੀਟ ਵਿੱਚ ਕਿਹਾ, ‘‘ਭਾਜਪਾ ਨੂੰ ਨਾ ਸਿਰਫ਼ ਰਾਖਵੇਂਕਰਨ ਦਾ ਵਿਰੋਧ ਛੱਡ ਦੇਣਾ ਚਾਹੀਦਾ ਹੈ, ਸਗੋਂ ਇਮਾਨਦਾਰੀ ਨਾਲ ਰਾਖਵਾਂਕਰਨ ਲਾਗੂ ਕਰਨਾ ਚਾਹੀਦਾ ਹੈ ਅਤੇ ਭਰਤੀ ਵਿੱਚ ਬੈਕਲਾਗ ਨੂੰ ਭਰਨਾ ਚਾਹੀਦਾ ਹੈ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਉਹ ਦੂਜੀਆਂ ਪਾਰਟੀਆਂ ਨਾਲੋਂ ਵੱਖਰੀ ਹੈ।’’
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੋਪਾਲ ਵਿੱਚ 27 ਜੂਨ ਨੂੰ ਇੱਕ ਪ੍ਰੋਗਰਾਮ ਦੌਰਾਨ ਸਾਂਝਾ ਸਿਵਲ ਕੋਡ ਦੀ ਵਕਾਲਤ ਕਰਦਿਆਂ ਇਹ ਵੀ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਕਾਰਨ ਪਸਮਾਂਦਾ ਮੁਸਲਮਾਨਾਂ ਨੂੰ ਕਦੇ ਬਰਾਬਰ ਨਹੀਂ ਸਮਝਿਆ ਗਿਆ। ੳੁਨ੍ਹਾਂ ਕਿਹਾ, ‘‘ੳੁਨ੍ਹਾਂ ਨੂੰ ਕਦੇ ਕੋੲੀ ਲਾਭ ਨਹੀਂ ਮਿਲਿਆ। ੳੁਨ੍ਹਾਂ ਨੂੰ ਬਰਾਬਰ ਅਧਿਕਾਰ ਨਹੀਂ ਮਿਲੇ। ੳੁਨ੍ਹਾਂ ਨੂੰ ਅਛੂਤ ਮੰਨਿਆ ਜਾਂਦਾ ਹੈ।’’ ਮੋਦੀ ਨੇ ਕਿਹਾ ਸੀ ਕਿ ੳੁੱਤਰ ਪ੍ਰਦੇਸ਼, ਬਿਹਾਰ ਅਤੇ ਦੱਖਣੀ ਭਾਰਤ ਖ਼ਾਸ ਕਰਕੇ ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਤਾਮਿਲਨਾਡੂ ਸਮੇਤ ਕੁੱਝ ਹੋਰ ਅਜਿਹੇ ਸੂਬੇ ਹਨ ਜਿੱਥੇ ਭਰਮਾੳੁਣ ਦੀ ਨੀਤੀ ਕਾਰਨ ਕਈ ਜਾਤੀਆਂ ਵਿਕਾਸ ਤੋਂ ਪਿੱਛੇ ਰਹਿ ਗੲੀਆਂ ਹਨ।