ਨਵੀਂ ਦਿੱਲੀ, 16 ਅਕਤੂਬਰ
ਸਾਬਕਾ ਬੱਲੇਬਾਜ਼ ਰਾਹੁਲ ਦ੍ਰਵਿੜ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕੋਚ ਬਣਨ ਲਈ ਸਹਿਮਤ ਹੋ ਗਏ ਹਨ। ਹਾਲਾਂਕਿ ਪਹਿਲਾਂ ਦ੍ਰਾਵਿੜ ਇਸ ਜ਼ਿੰਮੇਵਾਰੀ ਲਈ ਤਿਆਰ ਨਹੀਂ ਸੀ ਪਰ ਬੀਸੀਸੀਆਈ (ਭਾਰਤੀ ਕ੍ਰਿਕਟ ਬੋਰਡ) ‘ਤੇ ਜ਼ੋਰ ਪਾਉਣ ਤੋਂ ਬਾਅਦ ਉਹ ਇਸ ਲਈ ਸਹਿਮਤ ਹੋ ਗੲੇ।