ਦੁਬਈ— ਭਾਰਤੀ ਮਹਿਲਾ ਕ੍ਰਿਕਟ ਕਪਤਾਨ ਮਿਤਾਲੀ ਰਾਜ ਅਤੇ ਆਲਰਾਊਂਡਰ ਹਰਮਨਪ੍ਰੀਤ ਕੌਰ ਨੂੰ ਆਈ. ਸੀ. ਸੀ. ਟੀਮ ਆਫ ਦਿ ਯੀਅਰ ਵਿਚ ਕ੍ਰਮਵਾਰ ਵਨ ਡੇ ਅਤੇ ਟੀ-20 ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।  ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਵੀਰਵਾਰ ਨੂੰ ਇਕ ਪ੍ਰੈੱਸ ਨੋਟ ਵਿਚ ਇਸਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤਾਲੀ ਅਤੇ ਹਰਮਨਪ੍ਰੀਤ ਤੋਂ ਇਲਾਵਾ ਖੱਬੇ ਹੱਥ ਦੀ ਸਪਿਨਰ ਏਕਤਾ ਬਿਸ਼ਟ ਇਕੋ-ਇਕ ਇਸ ਤਰ੍ਹਾਂ ਦੀ ਕ੍ਰਿਕਟਰ ਹੈ, ਜਿਸਨੂੰ ਦੋਵੇਂ ਫਾਰਮੈਟਸ ਲਈ ਅੰਤਿਮ ਇਲੈਵਨ ਵਿਚ ਮੌਕਾ ਦਿੱਤਾ ਗਿਆ ਹੈ। ਬਿਸ਼ਟ ਵਨ ਡੇ ਵਿਚ 14ਵੇਂ ਅਤੇ ਟੀ-20 ਵਿਚ 12ਵੇਂ ਨੰਬਰ ‘ਤੇ ਕਾਬਜ਼ ਹੈ। ਉਸਨੇ 19 ਵਨ ਡੇ ਮੈਚਾਂ ਵਿਚ 34 ਵਿਕਟਾਂ ਅਤੇ 7 ਟੀ-20 ਮੈਚਾਂ ਵਿਚ 11 ਵਿਕਟਾਂ ਲਈਆਂ ਹਨ।  ਆਈ. ਸੀ. ਸੀ. ਵਨ ਡੇ ਟੀਮ ਆਫ ਦਿ ਈਅਰ ਲਈ ਜਿਨ੍ਹਾਂ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ, ਉਨ੍ਹਾਂ ਵਿਚ ਆਸਟ੍ਰੇਲੀਆ ਦੀ ਮੇਗ ਲੇਨਿੰਗ ਅਤੇ ਏਲਿਸੇ ਪੈਰੀ, ਇੰਗਲੈਂਡ ਦੀ ਟੈਮੀ ਬਿਊਮੋਂਟ, ਹੀਟਰ ਨਾਈਟ, ਸਾਰਾ ਟੇਲਰ ਅਤੇ ਏਲੈਕਸ ਹਾਰਟਲੇ, ਭਾਰਤ ਦੀ ਮਿਤਾਲੀ ਰਾਜ ਅਤੇ ਏਕਤਾ ਬਿਸ਼ਟ, ਨਿਊਜ਼ੀਲੈਂਡ ਦੀ ਏਮੀ ਸਦਰਵੈਟ ਅਤੇ ਦੱਖਣੀ ਅਫਰੀਕਾ ਦੀ ਡੇਨ ਵਾਨ ਨਿਰਕ ਅਤੇ ਮੈਰਿਜਨ ਕੈਪ ਹਨ।
ਟੀ-20 ਲਈ ਆਸਟ੍ਰੇਲੀਆ ਦੀ ਬੇਥ ਮੂਨੀ, ਮੇਗਨ ਸ਼ਟ, ਅਮਾਂਦਾ ਜ਼ੈੱਡ ਵੇਲਿੰਗਟਨ, ਇੰਗਲੈਂਡ ਦੀ ਡੇਨੀ ਵੈਟ, ਭਾਰਤ ਦੀ ਹਰਮਨਪ੍ਰੀਤ ਕੌਰ ਅਤੇ ਏਕਤਾ ਬਿਸ਼ਟ, ਨਿਊਜ਼ੀਲੈਂਡ ਦੀ ਸੋਫੀ ਡਿਵਾਈਨ, ਲੀ ਤਾਹੁਹੂ, ਵੈਸਟਇੰਡੀਜ਼ ਦੀ ਸਟੇਫਨੀ ਟੇਲਰ, ਡਾਏਂਡਰੀ ਡੋਟਿਨ ਅਤੇ ਹੈਲੀ ਮੈਥਿਊਜ਼ ਹਨ।