ਹੈਮਿਲਟਨ, 12 ਮਾਰਚ

ਭਾਰਤ ਦੀ ਇੱਕ ਰੋਜ਼ਾ ਕਪਤਾਨ ਮਿਤਾਲੀ ਰਾਜ ਨੇ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਮੈਚਾਂ ਵਿੱਚ ਕਪਤਾਨੀ ਕਰਕੇ ਆਸਟਰੇਲੀਆ ਦੀ ਬੇਲਿੰਡਾ ਕਲਾਰਕ ਦਾ ਰਿਕਾਰਡ ਤੋੜ ਦਿੱਤਾ। 39 ਸਾਲਾ ਮਿਤਾਲੀ ਨੇ ਵਿਸ਼ਵ ਕੱਪ ‘ਚ ਹੁਣ ਤੱਕ 24 ਮੈਚਾਂ ‘ਚ ਕਪਤਾਨੀ ਕੀਤੀ ਹੈ, ਜਿਨ੍ਹਾਂ ‘ਚੋਂ 14 ਜਿੱਤੇ, 8 ਹਾਰੇ ਅਤੇ ਇਕ ਦਾ ਨਤੀਜਾ ਨਹੀਂ ਨਿਕਲਿਆ। ਕਲਾਰਕ ਨੇ 23 ਮੈਚਾਂ ਵਿੱਚ ਕਪਤਾਨੀ ਕੀਤੀ ਹੈ।