ਨਵੀਂ ਦਿੱਲੀ, 25 ਮਈ

ਪਹਿਲੀ ਵਾਰ ਮਿਗ-29ਕੇ ਲੜਾਕੂ ਜਹਾਜ਼ ਨੇ ਦੇਸ਼ ’ਚ ਬਣੇ ਜੰਗੀ ਬੇੜੇ ਆਈਐੱਨਐੱਸ ਵਿਕਰਾਂਤ ‘ਤੇ ਰਾਤ ਨੂੰ ਉਤਰ ਕੇ ਇਤਿਹਾਸ ਰਚ ਦਿੱਤਾ। ਭਾਰਤੀ ਜਲ ਸੈਨਾ ਇਸ ਨੂੰ ਇਤਿਹਾਸਕ ਮੀਲ ਪੱਥਰ ਮੰਨ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰਾਪਤੀ ਬੁੱਵਾਰ ਰਾਤ ਨੂੰ ਉਦੋਂ ਹਾਸਲ ਕੀਤੀ, ਜਦੋਂ ਜਹਾਜ਼ ਜੰਗੀ ਬੇੜਾ ਅਰਬ ਸਾਗਰ ਵਿੱਚ ਜਾ ਰਿਹਾ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਜਲ ਸੈਨਾ ਨੂੰ ਵਧਾਈ ਦਿੱਤੀ।