ਨੂਰਪੁਰ ਬੇਦੀ, 16 ਫਰਵਰੀ
ਮਿਆਰੀ ਸਿੱਖਿਆ ਦਾ ਸਮਾਜ ਸੁਧਾਰ ’ਚ ਬਹੁਤ ਵੱਡਾ ਯੋਗਦਾਨ ਹੈ। ਸਿੱਖਿਆ ਦੀ ਅਣਹੋਂਦ ਸਮਾਜ ’ਚ ਬਹੁਤ ਵੱਡੀ ਕੁਰੀਤੀ ਹੈ। ਅੱਜ ਦੇ ਸਮੇਂ ’ਚ ਨੂਰਪੁਰ ਬੇਦੀ ਦੇ ਪਿਛੜੇ ਇਲਾਕੇ ’ਚ ਉੱਤਮ ਸਿੱਖਿਆ ਦੇ ਕੇ ਮਧੂਬਨ ਵਾਟਿਕਾ ਸਕੂਲ ਦੇ ਪ੍ਰਬੰਧਕਾਂ ਅਤੇ ਸਟਾਫ ਨੇ ਇਸ ਇਲਾਕੇ ’ਚ ਇੱਕ ਚਾਨਣ ਮੁਨਾਰਾ ਕਾਇਮ ਕੀਤਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਮਧੂਬਨ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਅਸਮਾਨਪੁਰ ਦੇ ਸਾਲਾਨਾ ਇਨਾਮ ਵੰਡ ਸਮਾਗਮ ਮੌਕੇ ਇਕੱਠ ਨੂੰ ਸਬੋਧਨ ਕਰਦਿਆਂ ਕੀਤਾ। ਇਸ ਤੋਂ ਪਹਿਲਾ ਸਪੀਕਰ ਰਾਣਾ ਕੇਪੀ ਸਿੰਘ ਨੇ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵਿਦਿਆਰਥੀਆ ਨੇ ਕਵਿਤਾਵਾਂ, ਨਾਟਕਾਂ ਤੇ ਕੋਰੀਓਗਰਾਫੀ ਰਾਹੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਸਪੀਕਰ ਨੇ ਉਨ੍ਹਾਂ ਆਪਣੇ ਅਖਤਿਆਰੀ ਫੰਡ ’ਚੋਂ ਸਕੂਲ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵੱਖ-ਵੱਖ ਖ਼ੇਤਰਾਂ ’ਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ  ਹਲਕਾ ਵਿਧਾਇਕ  ਅਮਰਜੀਤ ਸਿੰਘ ਸੰਦੋਆ, ਸੁਰਜੀਤ ਚੱਢਾ, ਅਮਨ ਚੱਢਾ , ਬੋਧਰਾਜ ਚੱਢਾ, ਕੇਸ਼ਵ ਕੁਮਾਰ,  ਸੰਬੋਧ ਕੁਮਾਰ, ਗੋਰਵ ਚੱਢਾ, ਤਨੂਜ ਚੱਢਾ, ਰਾਜਿੰਦਰ ਚੱਢਾ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਮਿਤ ਚੱਢਾ, ਪ੍ਰਿੰਸੀਪਲ ਜੋਬੀ ਟੀ ਇਬਰਾਹਿਮ, ਬਾਬਾ ਮੋਹਨ ਗਿਰੀ , ਡਾਕਟਰ ਰਾਕੇਸ਼ ਰਾਣਾ, ਮੁਨੀਸ਼ ਪੁਰੀ, ਗੌਰਵ ਰਾਣਾ, ਅਸ਼ਵਨੀ ਸ਼ਰਮਾ, ਬਲਵੀਰ ਸਿੰਘ ਭੱਟੋਂ, ਰਾਜੀਵ ਕੁਮਾਰ ਮਾਲੀਆਂ ਆਦਿ ਹਾਜ਼ਰ ਸਨ।