ਬੈਂਕਾਕ, 10 ਜਨਵਰੀ

ਮਿਆਂਮਾਰ ਦੀ ਇਕ ਅਦਾਲਤ ਨੇ ਦੇਸ਼ ਵਿਚ ਫ਼ੌਜ ਵੱਲੋਂ ਤਖ਼ਤਾ ਪਲਟ ਕੀਤੇ ਜਾਣ ਮਗਰੋਂ ਅਹੁਦੇ ਤੋਂ ਲਾਂਭੇ ਕੀਤੀ ਗਈ ਆਗੂ ਔਂਗ ਸਾਂ ਸੂ ਕੀ ਨੂੰ ਨਾਜਾਇਜ਼ ਤੌਰ ’ਤੇ ‘ਵਾਕੀ-ਟਾਕੀ’ ਦਰਾਮਦ ਕਰਨ, ਰੱਖਣ ਅਤੇ ਕਰੋਨਾਵਾਇਰਸ ਸਬੰਧੀ ਪਾਬੰਦੀਆਂ ਦਾ ਉਲੰਘਣ ਕਰਨ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ ਅੱਜ ਚਾਰ ਹੋਰ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਕ ਕਾਨੂੰਨ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੂ ਕੀ ਨੂੰ ਪਿਛਲ ਮਹੀਨ ਦੋ ਹੋਰ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਚਾਰ ਸਾਲ ਦੇ ਜੇਲ੍ਹ ਦੀ ਸਜ਼ਾ ਦਿੱਤੀ ਗਈ ਸੀ, ਜਿਸ ਨੂੰ ਬਾਅਦ ਵਿਚ ਦੇਸ਼ ਦੇ ਫ਼ੌਜੀ ਸਰਕਾਰ ਦੇ ਮੁਖੀ ਨੇ ਅੱਧੀ ਕਰ ਦਿੱਤਾ ਸੀ।