ਨਵੀਂ ਦਿੱਲੀ, 8 ਮਈ
ਭਾਰਤ ਦੇ ਸਾਬਕਾ ਹਾਕੀ ਖਿਡਾਰੀ ਅਤੇ 1980 ਮਾਸਕੋ ਓਲੰਪਿਕ ਜੇਤੂ ਟੀਮ ਦੇ ਮੈਂਬਰ ਰਵਿੰਦਰਪਾਲ ਸਿੰਘ ਦਾ ਅੱਜ ਸਵੇਰੇ ਲਖਨਊ ਵਿਚ ਕੋਵੀਡ-19 ਨਾਲ ਦੋ ਹਫ਼ਤਿਆਂ ਤੱਕ ਲੜਨ ਬਾਅਦ ਮੌਤ ਹੋ ਗਈ। ਉਹ 60 ਸਾਲਾਂ ਦੇ ਸਨ। ਉਨ੍ਹਾਂ ਨੂੰ 24 ਅਪਰੈਲ ਨੂੰ ਵਾਇਰਸ ਲੱਗਣ ਤੋਂ ਬਾਅਦ ਵਿਵੇਕਾਨੰਦ ਹਸਪਤਾਲ ਵਿੱਚ ਭਰਤੀ ਕਰ ਦਿੱਤਾ ਗਿਆ ਸੀ। ਪਰਿਵਾਰਕ ਸੂਤਰਾਂ ਅਨੁਸਾਰ ਉਹ ਵਾਇਰਸ ਤੋਂ ਠੀਕ ਹੋ ਗਏ ਸਨ ਅਤੇ ਨੈਗੇਟਿਵ ਰਿਪੋਰਟ ਆਉਣ ਬਾਅਦ ਵੀਰਵਾਰ ਨੂੰ ਨਾਨ-ਕੋਵਿਡ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਪਰ ਸ਼ੁੱਕਰਵਾਰ ਨੂੰ ਉਸਦੀ ਹਾਲਤ ਅਚਾਨਕ ਖ਼ਰਾਬ ਹੋ ਗਈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਪਾ ਦਿੱਤਾ ਗਿਆ। ਉਨ੍ਹਾਂ ਨੇ 1984 ਦੇ ਲਾਸ ਏਂਜਲਸ ਓਲੰਪਿਕ ਵੀ ਖੇਡੀ ਸੀ। ਉਨ੍ਹਾਂ ਵਿਆਹ ਨਹੀਂ ਸੀ ਕਰਵਾਇਆ।














