ਕਾਊਨਾਸ (ਲਿਥੂਆਨੀਆ): ਭਾਰਤ ਦੀ ਮਾਲਵਿਕਾ ਬੰਸੋਦ ਨੇ ਆਇਰਲੈਂਡ ਦੀ ਰਸ਼ੇਲ ਡੇਰਾਗ ਨੂੰ ਹਰਾ ਕੇ ਆਰਐੱਸਐੱਲ ਲਿਥੂਆਨਿਆਈ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ। ਮਾਲਵਿਕਾ ਨੇ ਰਸ਼ੇਲ ਨੂੰ 21-14, 21-11 ਨਾਲ ਹਰਾਇਆ। ਇਹ ਮੈਚ ਸਿਰਫ 29 ਮਿੰਟਾਂ ਤੱਕ ਚੱਲਿਆ। ਪਿਛਲੇ ਮਹੀਨੇ ਆਸਟਰਿਆਈ ਓਪਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀ 19 ਸਾਲਾ ਮਾਲਵਿਕਾ ਨੇ ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਫਰਾਂਸ ਦੀ ਐਨਾ ਤਾਤਰਾਨੋਵਾ ਨੂੰ 21-13, 21-10 ਨਾਲ ਹਰਾਇਆ ਸੀ।