ਮੁੰਬਈ:ਅਦਾਕਾਰਾ ਰਕੁਲ ਪ੍ਰੀਤ ਸਿੰਘ ਹਾਲ ਹੀ ਵਿੱਚ ਮਾਲਦੀਵ ਵਿੱਚ ਛੁੱਟੀਆਂ ਮਨਾਊਂਦੀ ਨਜ਼ਰ ਆਈ ਹੈ। ਛੁੱਟੀਆਂ ਮਨਾਊਣ ਲਈ ਪਸੰਦੀਦਾ ਦੇਸ਼ਾਂ ਵਿੱਚ ਇੱਕ ਮਾਲਦੀਵ ਦੇ ਤਟ ’ਤੇ ਰਕੁਲ ਨੇ ਆਪਣੇ ਫੁਰਸਤ ਦੇ ਪਲਾਂ ਦੀ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਇਸ ਨਵੀਂ ਤਸਵੀਰ ਵਿੱਚ ਰਕੁਲ ਬਿਕਨੀ ਵਿੱਚ ਸੂਰਜ ਦੀਆਂ ਕਿਰਨਾਂ ਦਾ ਆਨੰਦ ਮਾਣਦੀ ਦਿਖਾਈ ਦੇ ਰਹੀ ਹੈ। ਆਪਣੀ ਇਸ ਤਸਵੀਰ ਨਾਲ ਰਕੁਲ ਨੇ ਲਿਖਿਆ ਹੈ, ‘ਮੁਸਕਾਨ ਛੂਤ ਵਾਂਗ ਹੈ, ਇਸ ਨੂੰ ਫੈਲਾਓ। ਤਸਵੀਰ ਵੱਲੋਂ ਡੈਡੀ ਦਿ ਗ੍ਰੇਟ।’ ਜ਼ਿਕਰਯੋਗ ਹੈ ਕਿ ਰਕੁਲ ਛੇਤੀ ਹੀ ਅਮਿਤਾਭ ਬੱਚਨ ਅਤੇ ਅਜੈ ਦੇਵਗਨ ਨਾਲ ਇੱਕ ਥ੍ਰਿੱਲਰ ਡਰਾਮੇ ‘ਮਈਡੇਅ’ ਵਿੱਚ ਨਜ਼ਰ ਆਵੇਗੀ। ਫ਼ਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਅਜੈ ਦੇਵਗਨ ਹਨ। ਰਕੁਲ ਦੀ ਅਜੈ ਦੇਵਗਨ ਨਾਲ ਇਹ ਦੂਸਰੀ ਫ਼ਿਲਮ ਹੈ। ਇਸ ਤੋਂ ਪਹਿਲਾਂ ਦੋਵਾਂ ਨੇ ‘ਦੇ ਦੇ ਪਿਆਰ ਦੇ’ ਵਿੱਚ ਇਕੱਠਿਆਂ ਕੰਮ ਕੀਤਾ ਸੀ। ਫ਼ਿਲਮ ‘ਮਈਡੇਅ’ ਦੀ ਸ਼ੂਟਿੰਗ ਹੈਦਰਾਬਾਦ ਵਿੱਚ ਦਸੰਬਰ ਦੇ ਅੱਧ ਵਿੱਚ ਸ਼ੁਰੂ ਹੋਵੇਗੀ।