ਆਰੰਭ ਮਿਤੀ
IRCC ਨੇ ਘੋਸ਼ਣਾ ਕੀਤੀ ਹੈ ਕਿ 28 ਜੁਲਾਈ 2025 ਤੋਂ, ਉਹ ਉਮੀਦਵਾਰ ਸਪਾਂਸਰਾਂ ਨੂੰ “Invitation to Apply” (ITA) ਭੇਜਣ ਸ਼ੁਰੂ ਕਰੇਗਾ।
ਇਨਵਾਈਟ ਦੀ ਕੁਲ ਸੰਖਿਆ
ਇਸ ਇਨਟੇਕ ਵਿੱਚ ਕੁੱਲ 17,860 Invitation ਭੇਜੇ ਜਾਣਗੇ, ਜਿਨ੍ਹਾਂ ਵਿੱਚੋਂ 10,000 ਪੂਰੀਆਂ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ।
ਕੌਣ ਦੇ ਲਈ?
ਇਹ ਇਨਵਾਈਟ ਸਿਰਫ਼ ਉਹਨਾਂ ਲਈ ਹਨ, ਜਿਹੜਿਆਂ ਨੇ 2020 ਵਿੱਚ “Interest to Sponsor” ਫਾਰਮ ਸਬਮਿਟ ਕੀਤਾ ਤੇ ਉਸ ਸਾਲ ਤੋਂ ਇਨਵਾਈਟ ਨਹੀਂ ਮਿਲਿਆ
ਕੀ ਕਰਨਾ ਚਾਹੀਦਾ?
ਜੇ ਤੁਸੀਂ 2020 ਫਾਰਮ ਭੇਜਿਆ ਸੀ, ਆਪਣੀ ਈਮੇਲ (spam ਜਾਂ junk ਫੋਲਡਰ)”ਚ ਬਾਰ-ਬਾਰ ਜਾਂਚੋ।
ITA ਮਿਲਣ ‘ਤੇ, Permanent Residence Portal ਜਾਂ Representative PR Portal ਰਾਹੀਂ ਆਪਣੀ ਅਰਜ਼ੀ ਦਾਖਲ ਕਰਨ ਲਈ ਜਾਣਕਾਰੀ ਮਿਲੇਗੀ।
ਜੇ ITA ਨਾ ਮਿਲੇ
IRCC ਸਲਾਹ ਦੇਂਦਾ ਹੈ ਕਿ Super Visa ਵੇਖੋ – ਇਹ ਵੀ ਮਿਲਦਾ-ਜੁਲਦਾ ਵਿਕਲਪ ਹੈ, ਜੋ ਮਾਪਿਆਂ ਨੂੰ 5 ਸਾਲਾਂ ਤਕ ਇੱਕ ਵਾਰ ਲਈ ਐਕਸਟੈਂਡ ਕੀਤੇ ਜਾ ਸਕਦੀ ਹੈ, ਅਤੇ ਵੈਧਤਾ 10 ਸਾਲਾਂ ਤੱਕ ਹੁੰਦੀ ਹੈ
ਸਿਰਫ਼ 2020 ਦਾਖਲੇ ਹੀ ਕਿਉਂ ?
2020 “Interest to Sponsor” ਫਾਰਮਾਂ ਦਾ ਬੈਕਲੌਗ ਹੈ, ਇਸ ਲਈ ਨਵੇਂ ਫਾਰਮ ਨਹੀਂ ਖੋਲ੍ਹੇ ਜਾ ਰਹੇ। ਇਹਨਾਂ ਨੂੰ ਪਹਿਲਾਂ ਪ੍ਰੋਸੈਸ ਕਰਨਾ IRCC ਲਈ ਨਿਆਂਯਕ ਹੈ ।
ਪ੍ਰੋਸੈਸਿੰਗ ਸਮਾਂ
ਕੈਨੇਡਾ ਛੱਡ ਕੇ ਹੋਰ ਜਗ੍ਹਾਂ ਲਈ ਲਗਭਗ 24 ਮਹੀਨੇ,
ਅਤੇ ਕਿਊਬੈਕ ਲਈ ਕਰੀਬ 48 ਮਹੀਨੇ, ਅਨੁਸ਼ਾਰ latest IRCC ਅੱਪਡੇਟ ।