ਮਾਨਸਾ, 17 ਦਸੰਬਰ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਅੰਦੋਲਨ ਮਘਦਾ ਜਾ ਰਿਹਾ ਹੈ। ਇਕ ਪਾਸੇ ਜਿਥੇ 32 ਕਿਸਾਨ ਜਥੇਬੰਦੀਆਂ ਸਿੰਘੂ ਸਰਹੱਦ ’ਤੇ ਡਟੀਆਂ ਹੋਈਆਂ ਹਨ ਉਥੇ ਪੰਜਾਬ ਦੇ ਵੱਖ ਹਿੱਸਿਆਂ ਵਿੱਚ ਟੋਲ ਪਲਾਜ਼ਾ, ਰੇਲਵੇ ਸਟੇਸ਼ਨ ਅਤੇ ਰਿਲਾਇੰਸ ਪੈਟਰੋਲ ਪੰਪਾਂ ਅੱਗੇ ਧਰਨੇ ਜਾਰੀ ਹਨ। ਇਸੇ ਕੜੀ ਨੂੰ ਅੱਗੇ ਵਧਾਉਂਦਿਆਂ ਅੱਜ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਮਾਨਸਾ ’ਚ ਕਿਸਾਨ ਜਥੇਬੰਦੀਆਂ ਨੇ ਜੀਓ ਸਟੋਰ ਬੰਦ ਕਰਾਇਆ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।