ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮਾਈਕ੍ਰੋਸਾਫਟ ਚੀਨੀ ਐਪ TikTok ਦੇ ਅਮਰੀਕੀ ਕਾਰੋਬਾਰ ਨੂੰ ਖਰੀਦ ਸਕਦਾ ਹੈ। ਟਰੰਪ ਨੇ ਕਿਹਾ ਕਿ ਫਿਲਹਾਲ ਦੋਵੇਂ ਪੱਖ ਗੱਲਬਾਤ ਕਰ ਰਹੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਹੋਰ ਕੰਪਨੀਆਂ ਵੀ TikTok ਲਈ ਬੋਲੀ ਲਗਾਉਣ।

ਟਰੰਪ ਨੇ ਕਿਹਾ, ‘ਕਈ ਹੋਰ ਕੰਪਨੀਆਂ ਹਨ ਜੋ TikTok ਖਰੀਦਣਾ ਚਾਹੁੰਦੀਆਂ ਹਨ। ਉਹ ਚਾਹੁੰਦੇ ਹਨ ਕਿ ਅਮਰੀਕਾ ਕੋਲ TikTok ਦੀ 50 ਫੀਸਦੀ ਮਲਕੀਅਤ ਹੋਵੇ। ਇਸ ਤੋਂ ਪਹਿਲਾਂ, ਟਰੰਪ ਨੇ ਉਮੀਦ ਹਿਰ ਕੀਤੀ ਸੀ ਕਿ ਟੇਸਲਾ ਦੇ ਸੀਈਓ ਅਤੇ ਟਰੰਪ ਦੇ ਕਰੀਬੀ ਸਹਿਯੋਗੀ ਐਲਨ ਮਸਕ ਅਤੇ ਓਰੇਕਲ ਕਾਰਪੋਰੇਸ਼ਨ ਦੇ ਚੇਅਰਮੈਨ ਲੈਰੀ ਐਲੀਸਨ TikTok ਨੂੰ ਹਾਸਿਲ ਕਰ ਲੈਣਗੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ TikTok ਦੀ ਪੂਰੀ ਮਾਲਕੀ ਚੀਨ ਕੋਲ ਹੋਵੇ।ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਟਰੰਪ ਨੇ ਕਿਹਾ ਸੀ ਕਿ ‘ਕਈ ਲੋਕਾਂ ਨੇ ਮੇਰੇ ਨਾਲ ਇਸ ਬਾਰੇ ਗੱਲ ਕੀਤੀ ਹੈ। ਹਰ ਕੋਈ TikTok ਵਿੱਚ ਦਿਲਚਸਪੀ ਰੱਖਦਾ ਹੈ ਅਤੇ ਇਸ ਸਮਝੌਤੇ ਨਾਲ ਅਮਰੀਕਾ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਮੈਂ ਇਹ ਸਿਰਫ ਅਮਰੀਕਾ ਦੇ ਫਾਇਦੇ ਲਈ ਕਰ ਰਿਹਾ ਹਾਂ।

ਅਮਰੀਕੀ AI ਕੰਪਨੀ Perplexity ਨੇ ਵੀ TikTok ਨੂੰ ਖਰੀਦਣ ‘ਚ ਦਿਲਚਸਪੀ ਦਿਖਾਈ ਹੈ। ਕੰਪਨੀ ਨੇ ਅਮਰੀਕੀ TikTok ਨੂੰ 300 ਬਿਲੀਅਨ ਡਾਲਰ ਵਿੱਚ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਸਮਝੌਤੇ ਦੇ ਤਹਿਤ ਟਿੱਕਟੌਕ ‘ਚ 50 ਫੀਸਦੀ ਹਿੱਸੇਦਾਰੀ ਅਮਰੀਕੀ ਸਰਕਾਰ ਕੋਲ ਰਹੇਗੀ। ਹਾਲਾਂਕਿ, ਅਮਰੀਕੀ ਸਰਕਾਰ ਨੂੰ ਬੋਰਡ ਵਿਚ ਜਗ੍ਹਾ ਨਹੀਂ ਮਿਲੇਗੀ ਅਤੇ ਨਾ ਹੀ ਉਸ ਨੂੰ ਫੈਸਲਿਆਂ ‘ਤੇ ਵੋਟ ਪਾਉਣ ਦਾ ਅਧਿਕਾਰ ਹੋਵੇਗਾ। TikTok ਦੀ ਪੇਰੈਂਟਿੰਗ ਕੰਪਨੀ ByteDance ਨੂੰ ਬੋਰਡ ‘ਤੇ ਜਗ੍ਹਾ ਦਿੱਤੀ ਜਾ ਸਕਦੀ ਹੈ।