ਮਾਂਟਰੀਆਲ — ਕੈਨੇਡਾ ਦੇ ਸ਼ਹਿਰ ਮਾਂਟਰੀਆਲ ‘ਚ ਸਥਿਤ ਟੈਡੀ ਦੀ ਡੇਲੀ-ਬਾਰ ਰੈਸਟੋਰੈਂਟ ‘ਚ ਐਤਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਰੈਸਟੋਰੈਂਟ ਦਾ ਕਾਫੀ ਸਾਰਾ ਹਿੱਸਾ ਨੁਕਸਾਨਿਆ ਗਿਆ। ਚੰਗੀ ਗੱਲ ਇਹ ਰਹੀ ਕਿ ਅੱਗ ‘ਚ ਕੋਈ ਝੁਲਸਿਆ ਨਹੀਂ ਹੈ। 
ਫਾਇਰ ਫਾਈਟਰਜ਼ ਅਧਿਕਾਰੀਆਂ ਨੂੰ ਐਤਵਾਰ ਸਵੇਰੇ 2.00 ਵਜੇ ਘਟਨਾ ਦੀ ਜਾਣਕਾਰੀ ਦਿੱਤੀ ਗਈ। ਮੌਕੇ ‘ਤੇ 75 ਫਾਇਰ ਫਾਈਟਰਜ਼ ਪੁੱਜੇ, ਜਿਨ੍ਹਾਂ ਨੂੰ ਅੱਗ ਬੁਝਾਉਣ ਲਈ ਤਕਰੀਬਨ 2 ਘੰਟੇ ਦਾ ਸਮਾਂ ਲੱਗਾ। ਫਾਇਰ ਫਾਈਟਰਾਂ ਨੇ ਕਿਹਾ ਕਿ ਜਦੋਂ ਉਹ ਘਟਨਾ ਵਾਲੀ ਥਾਂ ‘ਤੇ ਪੁੱਜੇ ਤਾਂ ਅੱਗ ਰੈਸਟੋਰੈਂਟ ਅੰਦਰ ਪੂਰੀ ਤਰ੍ਹਾਂ ਫੈਲ ਚੁੱਕੀ ਸੀ ਅਤੇ ਛੱਤ ਤੱਕ ਪਹੁੰਚ ਗਈ ਸੀ। ਮਾਂਟਰੀਆਲ ਦੇ ਫਾਇਰ ਵਿਭਾਗ ਦਾ ਮੰਨਣਾ ਹੈ ਕਿ ਅੱਗ ਲੱਗਣ ਦੇ ਪਿੱਛੇ ਦਾ ਕਾਰਨ ਬਿਜਲੀ ਦੀਆਂ ਤਾਰਾਂ ਹੋ ਸਕਦਾ ਹੈ। ਅੱਗ ਕਾਰਨ ਲੱਗਭਗ 700,000 ਡਾਲਰ ਦਾ ਨੁਕਸਾਨ ਹੋਇਆ ਹੈ।