ਸਿਡਨੀ, 29 ਜੁਲਾਈ
ਲਾਰੇਨ ਜੇਮਜ਼ ਦੇ ਛੇਵੇਂ ਮਿੰਟ ’ਚ ਕੀਤੇ ਗੋਲ ਸਦਕਾ ਯੂਰੋਪੀਅਨ ਚੈਂਪੀਅਨ ਇੰਗਲੈਂਡ ਨੇ ਅੱਜ ਇੱਥੇ ਮਹਿਲਾ ਵਿਸ਼ਵ ਕੱਪ ਲਈ ਮੈਚ ਦੌਰਾਨ ਡੈਨਮਾਰਕ ਨੂੰ 1-0 ਨਾਲ ਹਰਾਇਆ। ਬਦਲਵੇਂ ਖਿਡਾਰੀ ਵਜੋਂ ਖੇਡ ਰਹੀ ਅਮੈਲੀ ਵਾਂਗਸਗਾਰਡ ਬਰਾਬਰੀ ਲਈ ਗੋਲ ਕਰਨ ਦੇ ਨੇੜੇ ਪੁੱਜੀ ਪਰ ਇੰਗਲੈਂਡ ਨੇ ਉਸ ਨੂੰ ਰੋਕ ਕੇ ਜਿੱਤ ਦਰਜ ਕੀਤੀ। ਇਸ ਫਾਰਵਰਡ ਨੇ ਗਰੁੱਪ ਡੀ ਦੇ ਸ਼ੁਰੂਆਤੀ ਮੈਚ ਵਿੱਚ ਚੀਨ ਖ਼ਿਲਾਫ਼ 90ਵੇਂ ਮਿੰਟ ਵਿੱਚ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਵਾਈ ਸੀ। ਇਸ ਜਿੱਤ ਸਦਕਾ ਇੰਗਲੈਂਡ ਦੀ ਟੀਮ ਇਸ ਟੂਰਨਾਮੈਂਟ ਵਿੱਚ ਨਾਰਵੇ ਦੇ ਲਗਾਤਾਰ 15 ਮੈਚਾਂ ਵਿੱਚ ਗੋਲ ਕਰਨ ਦੇ ਰਿਕਾਰਡ ਦੇ ਬਰਾਬਰ ਪਹੁੰਚ ਗਈ। ਇੰਗਲੈਂਡ ਦੀ ਟੀਮ ਇਸ ਜਿੱਤ ਨਾਲ ਗਰੁੱਪ ਡੀ ਤੋਂ ਅਗਲੇ ਗੇੜ ਵਿੱਚ ਦਾਖ਼ਲ ਹੋਣ ਦੇ ਨੇੜੇ ਪਹੁੰਚ ਗਈ ਹੈ ਅਤੇ ਹੁਣ ਅੰਤਿਮ ਗਰੁੱਪ ਮੈਚ ਵਿੱਚ ਉਸ ਦਾ ਮੁਕਾਬਲਾ ਚੀਨ ਨਾਲ ਜਦਕਿ ਡੈਨਮਾਰਕ ਦਾ ਸਾਹਮਣਾ ਹੈਤੀ ਨਾਲ ਹੋਵੇਗਾ।