ਨਵੀਂ ਦਿੱਲੀ, 9 ਦਸੰਬਰ
ਭਾਰਤ ਤੇ ਆਸਟਰੇਲੀਆ ਦਰਮਿਆਨ ਮਹਿਲਾ ਕ੍ਰਿਕਟ ਟੀ-20 ਦਾ ਪਹਿਲਾ ਮੈਚ 9 ਦਸੰਬਰ ਨੂੰ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਨ੍ਹਾਂ ਦੋਵਾਂ ਟੀਮਾਂ ਦਰਮਿਆਨ ਪੰਜ ਮੈਚਾਂ ਦੀ ਲੜੀ ਖੇਡੀ ਜਾਵੇਗੀ ਜਿਸ ਦੇ ਸਾਰੇ ਮੈਚ ਮੁੰਬਈ ਵਿਚ ਖੇਡੇ ਜਾਣਗੇ। ਇਨ੍ਹਾਂ ਮੈਚਾਂ ਵਿਚ ਭਾਰਤ ਦੀ ਨੁਮਾਇੰਦਗੀ ਹਰਮਨਪ੍ਰੀਤ ਕੌਰ ਕਰੇਗੀ ਜਦਕਿ ਆਸਟਰੇਲੀਆ ਟੀਮ ਦੀ ਨੁਮਾਇੰਦਗੀ ਅਲੀਸਾ ਹੀਲੀ ਕਰੇਗੀ। ਅਲੀਸਾ ਨੇ ਦੱਸਿਆ ਕਿ ਉਹ ਭਾਰਤ ਖ਼ਿਲਾਫ਼ ਮੈਚਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਤੇ ਟੀਮ ਵਲੋਂ ਲੜੀ ਜਿੱਤਣ ਲਈ ਪੂਰੀ ਵਾਹ ਲਾਈ ਜਾਵੇਗੀ। ਭਾਰਤ ਤੇ ਆਸਟਰੇਲੀਆ ਦਰਮਿਆਨ ਪਹਿਲਾ ਮੈਚ 9 ਦਸੰਬਰ ਨੂੰ, ਦੂਜਾ 11 ਨੂੰ, ਤੀਜਾ 14 ਨੂੰ, ਚੌਥਾ 17 ਅਤੇ ਪੰਜਵਾਂ ਮੈਚ 20 ਦਸੰਬਰ ਨੂੰ ਹੋਵੇਗਾ। ਦੂਜੇ ਪਾਸੇ ਭਾਰਤੀ ਕਪਤਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਲੜੀ ਆਪਣੇ ਨਾਂ ਕਰਵਾਉਣ ਲਈ ਵਧੀਆ ਖੇਡ ਦਿਖਾਏਗੀ।