ਐਸ.ਏ.ਐਸ.ਨਗਰ(ਮੁਹਾਲੀ):ਪਿੰਡ ਸੋਹਾਣਾ ਦੀ ਜੰਮਪਲ ਅਤੇ ਯਾਦਵਿੰਦਰਾ ਪਬਲਿਕ ਸਕੂਲ ਦੀ ਤੀਜੀ ਜਮਾਤ ਦੀ ਵਿਦਿਆਰਥਣ ਮਹਿਰੀਨ ਕੌਰ ਬੈਦਵਾਣ ਨੇ ਪਟਿਆਲਾ ਵਿਚ ਹੋਈ 32ਵੀਂ ਪੰਜਾਬ ਰੋਲਰ ਇਨਲਾਈਨ ਸਕੇਟਿੰਗ ਵਿੱਚ ਸੋਨ ਤਗਮਾ ਹਾਸਿਲ ਕੀਤਾ ਹੈ। ਉਸ ਨੇ ਮੁਹਾਲੀ ਜ਼ਿਲ੍ਹੇ ਦੀ ਅਗਵਾਈ ਕਰਦਿਆਂ ਇਹ ਜਿੱਤ ਦਰਜ ਕੀਤੀ। ਮਹਿਰੀਨ ਹੁਣ ਅਪਰੈਲ ਮਹੀਨੇ ਦੇ ਪਹਿਲੇ ਹਫ਼ਤੇ ਹੋਣ ਵਾਲੇ ਕੌਮੀ ਮੁਕਾਬਲਿਆਂ ਵਿੱਚ ਪੰਜਾਬ ਦੀ ਅਗਵਾਈ ਕਰੇਗੀ। ਜਿੱਤ ਉਪਰੰਤ ਸੋਹਾਣਾ ਪਰਤੀ ਮਹਿਰੀਨ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਲੇਬਰਫੈੱਡ ਪੰਜਾਬ ਦੇ ਸਾਬਕਾ ਐੱਮਡੀ ਪਰਵਿੰਦਰ ਸਿੰਘ ਸੋਹਾਣਾ, ਕੌਂਸਲਰ ਹਰਜਿੰਦਰ ਕੌਰ ਬੈਦਵਾਣ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਤੇ ਹੋਰ ਮੋਹਤਬਰ ਮੌਜੂਦ ਸਨ।