ਮੁਬੰਈ, 20 ਅਗਸਤ

ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਵਿੱਚ ਇਕ ਵਾਹਨ ਦੇ ਪਲਟ ਜਾਣ ਕਾਰਨ 12 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਿੰਧਖੇਡਰਾਜਾ-ਮਹਿਕਾਰ ਸੜਕ ’ਤੇ ਪਿੰਡ ਦੁਸਾਰਬਿਦ ਨੇੜੇ ਅੱਜ ਦੁਪਹਿਰ ਵੇਲੇ ਵਾਪਰਿਆ। ਇਹ ਸਾਰੇ ਮਜ਼ਦੂਰ ਯੂਪੀ ਤੇ ਬਿਹਾਰ ਨਾਲ ਸਬੰਧਤ ਸਨ। ਮਜ਼ਦੂਰਾਂ ਨੂੰ ਨਾਗਪੁਰ-ਮੁੰਬਈ ਸਮਰੁੱਧੀ ਐਕਸਪ੍ਰੈਸ ਪ੍ਰਾਜੈਕਟ ਦੀ ਉਸਾਰੀ ਲਈ ਲਿਜਾਇਆ ਜਾ ਰਿਹਾ ਸੀ। ਵਾਹਨ ਵਿੱਚ ਕੁੱਲ 16 ਮਜ਼ਦੂਰ ਸਵਾਰ ਸਨ ਤੇ ਵਾਹਨ ਵਿੱਚ ਸੜਕ ਉਸਾਰੀ ਲਈ ਸਮੱਗਰੀ ਵੀ ਲਿਜਾਈ ਜਾ ਰਹੀ ਸੀ।