ਮੁੰਬਈ, 5 ਜੁਲਾੲੀ
ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਵਿੱਚ ਅੱਜ ਇਕ ਬੇਕਾਬੂ ਟਰੱਕ ਚਾਰ ਵਾਹਨਾਂ ਨੂੰ ਟੱਕਰ ਮਾਰਨ ਮਗਰੋਂ ਇਕ ਹੋਟਲ ਵਿੱਚ ਜਾ ਵੜਿਆ ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗੲੀ ਤੇ 26 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਇਹ ਹਾਦਸਾ ਮੁੰਬੲੀ ਤੋਂ 300 ਕਿਲੋਮੀਟਰ ਦੂਰ ਮੁੰਬੲੀ-ਆਗਰਾ ਹਾਈਵੇਅ ’ਤੇ ਪਿੰਡ ਪਾਲਸਨੇਰ ਨੇੜੇ ਸਵੇਰੇ ਕਰੀਬ 10.45 ਵਜੇ ਵਾਪਰਿਆ। ਟਰੱਕ ਦੀਆਂ ਬਰੇਕਾਂ ਫੇਲ੍ਹ ਹੋ ਗੲੀਆਂ ਸਨ ਤੇ ਬੇਕਾਬੂ ਹੋਇਆ ਟਰੱਕ ਦੋ ਮੋਟਰਸਾਈਕਲਾਂ, ਇਕ ਕਾਰ ਤੇ ਇਕ ਕੰਟੇਨਰ ਨਾਲ ਟਕਰਾਉਣ ਮਗਰੋਂ ਹਾੲੀਵੇਅ ਨੇੜੇ ਬੱਸ ਸਟਾਪ ਕੋਲ ਹੋਟਲ ਵਿੱਚ ਵੜਨ ਮਗਰੋਂ ਪਲਟ ਗਿਆ। ਇਹ ਟਰੱਕ ਧੂਲੇ ਤੋਂ ਮੱਧ ਪ੍ਰਦੇਸ਼ ਵੱਲ ਜਾ ਰਿਹਾ ਸੀ ਤੇ ਹਾਦਸੇ ਕਾਰਨ 10 ਲੋਕਾਂ ਦੀ ਮੌਤ ਹੋ ਗੲੀ ਤੇ 20 ਤੋਂ ਵਧ ਲੋਕ ਜ਼ਖ਼ਮੀ ਹੋ ਗਏ। ਹਾਦਸਾ ਪੀੜਤਾਂ ਵਿੱਚ ਵਧੇਰੇ ਬੱਸ ਸਟਾਪ ’ਤੇ ਬੱਸ ਦੀ ਉਡੀਕ ਕਰ ਰਹੇ ਸਨ।