ਬ੍ਰਿਜਟਾਉਨ, 2 ਜੁਲਾਈ

ਅੰਤਰਰਾਸ਼ਟਰੀ ਕ੍ਰਿਕਟ ਪਰfਸ਼ਦ (ਆਈਸੀਸੀ) ਸਮੇਤ ਕਈ ਕ੍ਰਿਕਟਰਾਂ ਨੇ ਵੈਸਟਇੰਡੀਜ਼ ਕ੍ਰਿਕਟ ਦੇ ਮਹਾਨ ਕਪਤਾਨ ਸਰ ਐਵਰਟਨ ਵੀਕਸ ਦੀ ਮੌਤ ‘ਤੇ ਸੋਗ ਪ੍ਰਗਟ ਕਰਦਿਆਂ ਉਨ੍ਹਾਂ ਨੂੰ’ ਮਹਾਨ ਕ੍ਰਿਕਟਰ ‘ਅਤੇ’ ਬਹੁਤ ਚੰਗੇ ਇਨਸਾਨ ਕਰਾਰ ਦਿੱਤਾ। ਕਲਾਈਡ ਵਾਲਕੋਟ ਅਤੇ ਫਰੈਂਕ ਵਾਰਲ ਦੇ ਨਾਲ ਮਸ਼ਹੂਰ ‘ਡਬਲਿਊ ਤਿਕੜੀ ਦੇ ਮੈਂਬਰ ਵੀਕਸ ਦਾ 95 ਸਾਲ ਦੀ ਉਮਰ ਵਿਚ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ ਕਰੀਅਰ ਵਿਚ 48 ਟੈਸਟ ਮੈਚ ਖੇਡੇ ਅਤੇ 58.61 ਦੀ ਔਸਤ ਨਾਲ 4455 ਦੌੜਾਂ ਬਣਾਈਆਂ, ਜਿਸ ਵਿਚ 15 ਸੈਂਕੜੇ ਸ਼ਾਮਲ ਹਨ। ਉਨ੍ਹਾਂ ਦੇ ਨਾਮ ਲਗਾਤਾਰ ਪੰਜ ਪਾਰੀਆਂ ਵਿਚ ਸੈਂਕੜੇ ਲਗਾਉਣ ਦਾ ਵਿਲੱਖਣ ਰਿਕਾਰਡ ਹੈ, ਜੋ 1948 ਤੋਂ ਅਜੇ ਤੱਕ ਬਣਿਆ ਹੋਇਆ ਹੈ। ਜਮਾਇਕਾ ਵਿੱਚ ਇੰਗਲੈਂਡ ਖ਼ਿਲਾਫ਼ ਚੌਥੇ ਅਤੇ ਆਖਰੀ ਟੈਸਟ ਮੈਚ ਵਿੱਚ 141 ਦੌੜਾਂ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਦੌਰੇ ਵਿੱਚ 128, 194, 162 ਅਤੇ 101 ਦੌੜਾਂ ਬਣਾਈਆਂ। ਉਹ ਛੇਵੀਂ ਪਾਰੀ ਵਿਚ ਸੈਂਕੜਾ ਬਣਾਉਣ ਦੇ ਨੇੜੇ ਸੀ ਪਰ ਮਦਰਾਸ (ਹੁਣ ਚੇਨਈ) ਵਿਚ ਖੇਡੇ ਗਏ ਮੈਚ ਵਿਚ 90 ਦੌੜਾਂ ‘ਤੇ ਆਊਟ ਹੋ ਗਏ।