ਨਵੀਂ ਦਿੱਲੀ, 20 ਨਵੰਬਰ

ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਦੀ ਦਿ ਚੈਂਪਸ ਫਾਊਂਡੇਸ਼ਨ ਨੇ ਹਾਕੀ ਓਲੰਪੀਅਨ ਮਹਿੰਦਰਪਾਲ ਸਿੰਘ ਦੀ ਮਦਦ ਕੀਤੀ, ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਹਨ। ਗਾਵਸਕਰ ਦੀ ਸੰਸਥਾ ਦੋ ਦਹਾਕਿਆਂ ਤੋਂ ਉਨ੍ਹਾਂ ਖਿਡਾਰੀਆਂ ਦੀ ਮਦਦ ਕਰ ਰਹੀ ਹੈ, ਜੋ ਵਿੱਤੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਮਹਿੰਦਰ ਪਾਲ ਸਿੰਘ, ਜੋ ਐੱਮਪੀ ਸਿੰਘ ਵਜੋਂ ਜਾਣੇ ਜਾਂਦੇ ਹਨ, ਗੁਰਦੇ ਦੀ ਬਿਮਾਰੀ ਤੋਂ ਪੀੜਤ ਹਨ ਅਤੇ ਡਾਇਲਸਿਸ ’ਤੇ ਹਨ। ਉਹ ਗੁਰਦਾ ਬਦਲਣ ਲਈ ਕਿਸੇ ‘ਦਾਨੀ’ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਜਦੋਂ ਗਾਵਸਕਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਐੱਮਪੀ ਸਿੰਘ ਦੀ ਮਦਦ ਕਰ ਦਿੱਤੀ।