ਰਾਏਪੁਰ, 28 ਦਸੰਬਰ

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ‘ਚ ਮਹਾਤਮਾ ਗਾਂਧੀ ਬਾਰੇ ਅਪਮਾਨਜਨਕ ਟਿੱਪਣੀ ਕਰਨ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਕਥਿਤ ਧਾਰਮਿਕ ਗੁਰੂ ਕਾਲੀਚਰਨ ਮਹਾਰਾਜ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਕਹੇ ’ਤੇ ਪਛਤਾਵਾ ਨਹੀਂ ਹੈ। ਉਨ੍ਹਾਂ ਨੇ ਇਥੇ ਰਾਵਣਭੱਠ ਮੈਦਾਨ ‘ਚ ਐਤਵਾਰ ਸ਼ਾਮ ਨੂੰ ਦੋ ਰੋਜ਼ਾ ਧਰਮ ਸੰਸਦ ਦੇ ਆਖਰੀ ਦਿਨ ਆਪਣੇ ਭਾਸ਼ਨ ਦੌਰਾਨ ਰਾਸ਼ਟਰ ਪਿਤਾ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ ਅਤੇ ਉਨ੍ਹਾਂ ਦੇ ਕਾਤਲ ਨੱਥੂਰਾਮ ਗੋਡਸੇ ਦੀ ਤਾਰੀਫ ਕੀਤੀ ਸੀ।