ਮਲੋਟ,4 ਜੁਲਾਈ
ਇਥੋਂ ਦੇ ਸਰਾਭਾ ਨਗਰ ਦੇ ਵਸਨੀਕ 26 ਸਾਲਾਂ ਨੌਜਵਾਨ ਗਗਨਦੀਪ ਭਠੇਜਾ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਕ ਹਫਤੇ ਵਿਚ ਸ਼ਹਿਰ ਅੰਦਰ ਖ਼ੁਦਕੁਸ਼ੀ ਕਰਨ ਵਾਲਾ ਇਹ ਤੀਜਾ ਨੌਜਵਾਨ ਹੈ। ਇਸ ਤੋਂ ਪਹਿਲਾਂ ਵੀ ਦੋ ਵੱਖ ਵੱਖ ਥਾਵਾਂ ‘ਤੇ ਰਹਿੰਦੇ ਨੌਜਵਾਨਾਂ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਜਾਨਾਂ ਦਿੱਤੀਆਂ ਹਨ।













