ਚੰਡੀਗੜ੍ਹ, ਮਰਹੂਮ ਉੱਘੀ ਅਦਾਕਾਰਾ ਮਧੂਬਾਲਾ ਦੀ ਨਿਊਜ਼ੀਲੈਂਡ ਰਹਿੰਦੀ 96 ਸਾਲਾ ਭੈਣ ਕਨੀਜ਼ ਬਲਸਾਰਾ ਨੂੰ ਉਸ ਦੀ ਨੂੰਹ ਨੇ ਘਰੋਂ ਕੱਢ ਦਿੱਤਾ ਤੇ ਉਸ ਇਕੱਲੀ ਨੂੰ ਮੁੰਬਈ ਲਈ ਫਲਾਈਟ ’ਤੇ ਚੜ੍ਹਾ ਦਿੱਤਾ। ਈ-ਟਾਈਮਜ਼ ਵਿੱਚ ਛਪੀ ਖ਼ਬਰ ਅਨੁਸਾਰ 29 ਜਨਵਰੀ ਨੂੰ ਰਾਤ 8 ਵਜੇ ਔਕਲੈਂਡ ਤੋਂ ਮੁੰਬਈ ਪਰਤੀ ਕਨੀਜ਼ ਬਲਸਾਰਾ ਦੀ ਦੇਖਭਾਲ ਲਈ ਉਸ ਨਾਲ ਕੋਈ ਸ਼ਖ਼ਸ ਨਹੀਂ ਸੀ ਤੇ ਨਾ ਹੀ ਉਸ ਕੋਲ ਕੋਈ ਪੈਸਾ ਸੀ। ਕਨੀਜ਼ ਕੋਲ ਮੁੰਬਈ ਹਵਾਈ ਅੱਡੇ ’ਤੇ ਆਪਣਾ ਆਰਟੀ-ਪੀਸੀਆਰ ਟੈਸਟ ਕਰਵਾਉਣ ਲਈ ਵੀ ਪੈਸੇ ਨਹੀਂ ਸਨ। ਜਦੋਂ ਕਨੀਜ਼ ਦੀ ਧੀ ਉਸ ਨੂੰ ਲੈਣ ਹਵਾਈ ਅੱਡੇ ਪੁੱਜੀ ਤਾਂ ਉਹ ਲੰਮੇ ਸਮੇਂ ਤੋਂ ਭੁੱਖੀ ਸੀ। ਜ਼ਿਕਰਯੋਗ ਹੈ ਕਿ ਕਨੀਜ਼ ਆਪਣੇ ਪੁੱਤਰ ਫਾਰੂਕ ਨੂੰ ਬਹੁਤ ਪਿਆਰ ਕਰਦੀ ਸੀ। ਇਹੀ ਕਾਰਨ ਸੀ ਕਿ ਉਹ 17-18 ਸਾਲ ਪਹਿਲਾਂ ਆਪਣੇ ਪਤੀ ਨਾਲ ਆਪਣੇ ਬੇੇਟੇ ਕੋਲ ਰਹਿਣ ਲਈ ਨਿਊਜ਼ੀਲੈਂਡ ਚਲੀ ਗਈ ਸੀ। ਜ਼ਿਕਰਯੋਗ ਹੈ ਕਿ ਪਰਵੀਜ਼ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕਨੀਜ਼ ਨਾਲ ਕੀਤੇ ਗਏ ਦੁਰਵਿਵਹਾਰ ਬਾਰੇ ਜਾਣਕਾਰੀ ਦਿੱਤੀ ਹੈ।