ਨਵੀਂ ਦਿੱਲੀ, 4 ਦਸੰਬਰ
ਹਰਿਆਣਾ ਦੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਸ਼ਨਿੱਚਰਵਾਰ ਨੂੰ ਇੱਥੇ ਚੱਲ ਰਹੀ 64ਵੀਂ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਲਗਾਤਾਰ ਦੂਜੀ ਵਾਰ 241.6 ਦਾ ਸਕੋਰ ਬਣਾਉਂਦਿਆਂ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਚੈਂਪੀਅਨ ਦਾ ਤਾਜ਼ ਆਪਣੇ ਨਾਮ ਕੀਤਾ ਹੈ। ਭਾਕਰ ਦੀ ਟੂਰਨਾਮੈਂਟ ਦੇ ਪਿਛਲੇ ਚਾਰ ਸੈਸ਼ਨਾਂ ਵਿੱਚ ਇਹ ਤੀਸਰੀ ਜਿੱਤ ਹੈ। ਟੂਰਨਾਮੈਂਟ ਵਿੱਚ ਈਸ਼ਾ ਸਿੰਘ ਨੇ ਕਾਂਸੀ, ਜਦਕਿ ਤਾਮਿਲਨਾਡੂ ਦੀ ਸ੍ਰੀਨਿਵੇਥਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ।