ਨਵੀਂ ਦਿੱਲੀ, 15 ਅਕਤੂਬਰ
ਅਦਾਕਾਰਾ ਨੂਰਾ ਫਤੇਹੀ(29) ਭ੍ਰਿਸ਼ਟਾਚਾਰ ਨਾਲ ਸਬੰਧਤ ਇਕ ਕੇਸ ਵਿੱਚ ਅੱਜ ਐੱਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋਈ। ਅਦਾਕਾਰਾ ਨੇ ਕਥਿਤ ਜਾਅਲਸਾਜ਼ ਸੁਕੇਸ਼ ਚੰਦਰਸ਼ੇਖਰ ਤੇ ਉਸ ਦੀ ਅਦਾਕਾਰ ਪਤਨੀ ਲੀਨਾ ਮਾਰੀਆ ਪੌਲ ਖ਼ਿਲਾਫ਼ ਦਰਜ ਕਾਲੇ ਧਨ ਨੂੰ ਸਫ਼ੇਦ ਬਣਾਉਣ ਦੇ ਕੇਸ ਵਿੱਚ ਆਪਣੇ ਬਿਆਨ ਦਰਜ ਕਰਵਾਏ। ਸੂਤਰਾਂ ਨੇ ਕਿਹਾ ਕਿ ਫਤੇਹੀ ਨੇ ਏਜੰਸੀ ਦਫ਼ਤਰ ਵਿੱਚ ਪੇਸ਼ ਹੋ ਕੇ ਕਾਲੇ ਧਨ ਨੂੰ ਸਫ਼ੇਦ ਬਣਾਉਣ ਤੋ ਰੋਕਦੇ ਐਕਟ ਦੀਆਂ ਵਿਵਸਥਾਵਾਂ ਤਹਿਤ ਆਪਣੇ ਬਿਆਨ ਕਲਮਬੰਦ ਕਰਵਾਏ। ਏਜੰਸੀ ਇਸ ਤੋਂ ਪਹਿਲਾਂ ਇਕ ਹੋਰ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਤੋਂ ਵੀ ਇਸ ਮਾਮਲੇ ਵਿੱਚ ਪੁੱਛ-ਪੜਤਾਲ ਕਰ ਚੁੱਕੀ ਹੈ ਤੇ ਉਸ ਨੂੰ ਮੁੜ ਏਜੰਸੀ ਅੱਗੇ ਪੇਸ਼ ਹੋਣ ਲਈ ਆਖਿਆ ਜਾ ਸਕਦਾ ਹੈ।