ਇੰਫਾਲ, 27 ਜੂਨ
ਫੌਜ ਨੇ ਲੋਕਾਂ ਨੂੰ ਮਨੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਵਿੱਚ ਮਦਦ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਹਿੰਸਾ ਪ੍ਰਭਾਵਿਤ ਉੱਤਰ-ਪੂਰਬੀ ਰਾਜ ਵਿੱਚ ਔਰਤਾਂ ਜਾਣਬੁੱਝ ਕੇ ਸੜਕਾਂ ਨੂੰ ਰੋਕ ਰਹੀਆਂ ਹਨ ਅਤੇ ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ਵਿੱਚ ਅੜਿੱਕਾ ਪਾ ਰਹੀਆਂ ਹਨ। ਫੌਜ ਦੀ ‘ਸਪੀਅਰਜ਼ ਕੋਰ’ ਨੇ ਦੇਰ ਰਾਤ ਟਵਿੱਟਰ ‘ਤੇ ਕੁਝ ਅਜਿਹੀਆਂ ਘਟਨਾਵਾਂ ਦਾ ਵੀਡੀਓ ਸਾਂਝਾ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਗੈਰ-ਵਾਜਬ ਦਖਲਅੰਦਾਜ਼ੀ ਸੁਰੱਖਿਆ ਬਲਾਂ ਨੂੰ ਸਮੇਂ ਸਿਰ ਲੋੜੀਂਦੀ ਕਾਰਵਾਈ ਕਰਨ ਤੋਂ ਰੋਕਦੀ ਹੈ। ਇਹ ਬਿਆਨ ਇੰਫਾਲ ਪੂਰਬੀ ਜ਼ਿਲ੍ਹੇ ਦੇ ਇਥਮ ਪਿੰਡ ‘ਚ ਫੌਜ ਅਤੇ ਔਰਤਾਂ ਦੀ ਅਗਵਾਈ ਵਾਲੀ ਭੀੜ ਵਿਚਾਲੇ ਹੋਏ ਸੰਘਰਸ਼ ਦੇ ਦੋ ਦਿਨ ਬਾਅਦ ਆਇਆ ਹੈ, ਜਿਸ ਨਾਲ ਸੁਰੱਖਿਆ ਬਲਾਂ ਨੂੰ ਉਥੇ ਲੁਕੇ 12 ਅਤਿਵਾਦੀਆਂ ਨੂੰ ਜਾਣ ਦੇਣ ਲਈ ਮਜਬੂਰ ਹੋਣਾ ਪਿਆ।