ਇੰਫਾਲ, 3 ਮਈ

ਮਨੀਪੁਰ ਵਿੱਚ ਕਬਾਇਲੀ ਰੋਸ ਪ੍ਰਦਰਸ਼ਨ ਦੌਰਾਨ ਅੱਜ ਹਿੰਸਕ ਘਟਨਾਵਾਂ ਵਾਪਰਨ ਕਾਰਨ ਸੂਬੇ ਦੇ ਅੱਠ ਜ਼ਿਲ੍ਹਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ ਤੇ ਇੰਟਰਨੈੱਟ ਤੇ ਮੋਬਾਈਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਹ ਹਿੰਸਾ ਕਬਾਇਲੀ ਮਾਰਚ ਦੌਰਾਨ ਫੈਲੀ।