ਇੰਫਾਲ, 5 ਜੁਲਾਈ
ਮਨੀਪੁਰ ਵਿਚ ਦੋ ਥਾਵਾਂ ‘ਤੇ ਰੁਕ-ਰੁਕ ਕੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ ਅਤੇ ਹਾਲੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਰੁਕ-ਰੁਕ ਕੇ ਗੋਲੀਬਾਰੀ ਦੀ ਪਹਿਲੀ ਘਟਨਾ ਮੰਗਲਵਾਰ ਰਾਤ 7 ਵਜੇ ਤੋਂ 8 ਵਜੇ ਦੇ ਵਿਚਕਾਰ ਖੋਇਜੁਮਟੰਬੀ ਵਿੱਚ ਦੋ ਭਾਈਚਾਰਿਆਂ ਦਰਮਿਆਨ ਵਾਪਰੀ। ਦੋ ਭਾਈਚਾਰਿਆਂ ਵਿਚਕਾਰ ਗੋਲੀਬਾਰੀ ਕੁਝ ਸਮੇਂ ਬਾਅਦ ਰੁਕ ਗਈ ਅਤੇ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਤਰਾਂ ਨੇ ਦੱਸਿਆ ਕਿ ਇਕ ਹੋਰ ਘਟਨਾ ਅੱਜ ਸਵੇਰੇ 4.30 ਵਜੇ ਈਸਟ ਫੇਲੇਂਗ ਵਿਚ ਰਿਜ ਲਾਈਨ ਦੇ ਨੇੜੇ ਵਾਪਰੀ। ੲਿਸ ਵਿੱਚ ਵੀ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।