ਇੰਫਾਲ, 26 ਸਤੰਬਰ
ਮਨੀਪੁਰ ਵਿਚ ਜੁਲਾਈ ਤੋਂ ਲਾਪਤਾ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਉਣ ਤੋਂ ਬਾਅਦ ਸੂਬਾ ਸਰਕਾਰ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਸੋਮਵਾਰ ਦੇਰ ਰਾਤ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਸਕੱਤਰੇਤ ਵੱਲੋਂ ਜਾਰੀ ਬਿਆਨ ਵਿੱਚ ਰਾਜ ਸਰਕਾਰ ਨੇ ਕਿਹਾ ਕਿ ਮਾਮਲਾ ਜਾਂਚ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤਾ ਗਿਆ ਹੈ। ਵਿਦਿਆਰਥੀਆਂ ਦੀ ਪਛਾਣ ਫਿਜ਼ਾਮ ਹੇਮਜੀਤ (20) ਅਤੇ ਹਿਜ਼ਾਮ ਲਿੰਥੋਇੰਗਮਬੀ (17) ਵਜੋਂ ਹੋਈ ਹੈ। ਦੋਵੇਂ ਜੁਲਾਈ ਤੋਂ ਲਾਪਤਾ ਸਨ। ਬੀਤੀ ਰਾਤ ਲਾਪਤਾ ਵਿਦਿਆਰਥੀਆਂ ਦੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ। ਇਨ੍ਹਾਂ ‘ਚੋਂ ਇਕ ਤਸਵੀਰ ‘ਚ ਵਿਦਿਆਰਥੀ ਕਥਿਤ ਤੌਰ ‘ਤੇ ਦੋ ਹਥਿਆਰਬੰਦ ਵਿਅਕਤੀਆਂ ਨਾਲ ਨਜ਼ਰ ਆ ਰਹੇ ਹਨ ਅਤੇ ਦੂਜੀ ਤਸਵੀਰ ‘ਚ ਦੋ ਲਾਸ਼ਾਂ ਦਿਖਾਈ ਦੇ ਰਹੀਆਂ ਹਨ। ਦੋਵੇਂ ਵਿਦਿਆਰਥੀ 6 ਜੁਲਾਈ ਤੋਂ ਲਾਪਤਾ ਸਨ।