ਨਵੀਂ ਦਿੱਲੀ: ਹਾਕੀ ਇੰਡੀਆ ਨੇ ਕੌਮੀ ਟੀਮ ਦੇ ਕਪਤਾਨਾਂ ਮਨਪ੍ਰੀਤ ਸਿੰਘ ਅਤੇ ਰਾਣੀ ਰਾਮਪਾਲ ਨੂੰ ਅੱਠ ਮਾਰਚ ਨੂੰ ਦਿੱਤੇ ਜਾਣ ਵਾਲੇ ਆਪਣੇ ਤੀਜੇ ਸਾਲਾਨਾ ਪੁਰਸਕਾਰਾਂ ਲਈ ਅੱਜ ਧਰੁਵ ਬੱਤਰਾ ਸਾਲ ਦੇ ਸਰਵੋਤਮ ਖਿਡਾਰੀ ਲਈ ਪੁਰਸ਼ ਅਤੇ ਮਹਿਲਾ ਵਰਗ ਵਿੱਚ ਨਾਮਜ਼ਦ ਕੀਤਾ ਹੈ। ਇਸ ਪੁਰਸਕਾਰ ਸਮਾਰੋਹ ਵਿੱਚ ਕੁੱਲ 1.30 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਦੇ ਨਾਲ ਜੇਤੂਆਂ ਨੂੰ ਟਰਾਫ਼ੀਆਂ ਦਿੱਤੀਆਂ ਜਾਣਗੀਆਂ। ਹਾਕੀ ਇੰਡੀਆ ਨੇ ਬੀਤੇ ਸਾਲ (2019) ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅੱਜ ਜਾਰੀ ਨਾਮਜ਼ਦਗੀ ਵਿੱਚ ਥਾਂ ਦਿੱਤੀ ਹੈ।