ਨਵੀਂ ਦਿੱਲੀ, 17 ਅਗਸਤ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੁੰ ਅਪੀਲ ਕੀਤੀ ਹੈ ਕਿ ਕਾਬੁਲ ਹਵਾਈ ਅੱਡੇ ‘ਤੇ ਫਸੇ 22 ਲੋਕਾਂ ਨੁੰ ਸਥਾਨਕ ਗੁਰਦੁਆਰਾ ਸਾਹਿਬ ਵਿਚ ਸ਼ਿਫਟ ਕਰਵਾਇਆ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਦੱਸਿਆ ਕਿ ਪਹਿਲਾਂ 17 ਲੋਕ ਹਵਾਈ ਅੱਡੇ ‘ਤੇ ਫਸੇ ਸਨ ਤੇ 5 ਹੋਰ ਇਹਨਾਂ ਨੂੰ ਮਿਲ ਗਏ ਤੇ ਇਹਨਾਂ ਦੀ ਗਿਣਤੀ 22 ਹੋ ਗਈ ਹੈ। ਉਹਨਾਂ ਕਿਹਾ ਕਿ ਉਹ ਇਹਨਾਂ ਦੇ ਸੰਪਰਕ ਨੰਬਰ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ ਨਾਲ ਸਾਂਝੇ ਕਰ ਰਹੇ ਹਨ ਤਾਂ ਜੋ ਇਹਨਾਂ ਲੋਕਾਂ ਨੂੰ ਵੀ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਚ ਸ਼ਿਫਟ ਕੀਤਾ ਜਾ ਸਕੇ ਜਿਥੇ 320 ਲੋਕ ਪਹਿਲਾਂ ਤੋਂ ਠਹਿਰੇ ਹੋਏ ਹਨ।
ਉਹਨਾਂ ਇਹ ਵੀ ਦੱਸਿਆ ਕਿ 320 ਲੋਕਾਂ ਵਿਚੋਂ ਕੁਝ ਸਥਾਨਕ ਲੋਕ ਹਨ ਤੇ ਬਾਕੀ ਦੇ ਗਜ਼ਨੀ, ਜਲਾਲਾਬਾਦ ਤੇ ਹੋਰ ਇਲਾਕਿਆਂ ਵਿਚੋਂ ਆਏ ਲੋਕ ਹਨ। ਉਹਨਾਂ ਦੱਸਿਆ ਕਿ ਕੁਝ ਲੋਕ ਅੰਬੈਸੀ ਦੇ ਨੇੜੇ ਹੋਟਲਾਂ ਵਿਚ ਠਹਿਰੇ ਹੋਏ ਹਨ। ਉਹਨਾਂ ਦੱਸਿਆ ਕਿ ਤਾਲਿਬਾਨ ਨੇ ਰਾਤ ਨੁੰ ਕਾਬੁਲ ਹਵਾਈ ਅੱਡਾ ਖਾਲੀ ਕਰਵਾ ਲਿਆ ਹੈ। ਤਾਲਿਬਾਨ ਦੇ ਸਥਾਨਕ ਕਮਾਂਡਰਾਂ ਦਾ ਰਵੱਈਆ ਲੋਕਾਂ ਨਾਲ ਸਹੀ ਸੀ ਪਰ ਲੋਕਾਂ ਵਿਚ ਦਹਿਸ਼ਤ ਹੈ ਕਿ ਸੱਤਾ ਤਬਦੀਲੀ ਮਗਰੋਂ ਇਹਨਾਂ ਦੀ ਜਾਨ ਨੁੰ ਖ਼ਤਰਾ ਪੈਦਾ ਹੋ ਜਾਵੇਗਾ।
ਉਹਨਾਂ ਦੱਸਿਆ ਕਿ ਕਾਬੁਲ ਵਿਚ ਲੋਕਾਂ ਦੇ ਆਉਣ ਜਾਣ ‘ਤੇ ਇਸ ਵੇਲੇ ਪਾਬੰਦੀ ਹੈ।