ਅਮੇਠੀ/ਲਖਨਊ (ਯੂਪੀ), 30 ਜੂਨ
ਭੀਮ ਆਰਮੀ ਦੇ ਮੁਖੀ ਅਤੇ ਆਜ਼ਾਦ ਸਮਾਜ ਪਾਰਟੀ (ਏਐੱਸਪੀ) ਦੇ ਕੌਮੀ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਨੂੰ ਕਥਿਤ ਤੌਰ ‘ਤੇ ‘ਖੱਤਰੀ ਆਫ਼ ਅਮੇਠੀ’ ਨਾਮ ਦੇ ਫੇਸਬੁੱਕ ਪੇਜ ’ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲੇ ਨੌਜਵਾਨ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਅਮੇਠੀ ਦੇ ਬਸੰਤਪੁਰ ਪਿੰਡ ਦੇ ਵਿਮਲੇਸ਼ ਸਿੰਘ (30) ਖ਼ਿਲਾਫ਼ ਫੇਸਬੁੱਕ ਪੇਜ ‘ਤੇ ਆਜ਼ਾਦ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ‘ਚ ਵੀਰਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲੀਸ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਆਜ਼ਾਦ ’ਤੇ ਹਮਲੇ ਵਿੱਚ ਵਿਮਲੇਸ਼ ਦਾ ਹੱਥ ਨਹੀਂ ਹੈ।