ਅੰਮ੍ਰਿਤਸਰ: ਨਿਊ ਅੰਮ੍ਰਿਤਸਰ ਖੇਤਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਨੇ ਸਾਰੇ ਨੂੰ ਹੈਰਾਨ ਕਰ ਦਿੱਤਾ ਹੈ। ਇਸ ਹਾਦਸੇ ਵਿੱਚ ਤਿੰਨ ਸ਼ਰਧਾਲੂ ਤੁਰੰਤ ਜ਼ਿੰਦਗੀ ਗਵਾ ਬੈਠੇ, ਜਦਕਿ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਧਾਰਮਿਕ ਮੇਲੇ ਤੋਂ ਵਾਪਸੀ ਵੇਲੇ ਇੱਕ ਬੱਸ ਦੇ ਛੱਤ ਤੇ ਬੈਠੇ ਯਾਤਰੀ ਬੀ.ਆਰ.ਟੀ.ਐਸ. ਲੇਨ ਵਾਲੇ ਲੈਂਟਰ ਨਾਲ ਟਕਰਾ ਗਏ।
ਜਾਣਕਾਰੀ ਅਨੁਸਾਰ, ਇਹ ਬੱਸ ਮੁਕਤਸਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਅੰਮ੍ਰਿਤਸਰ ਦੇ ਬਾਬਾ ਬੁੱਢਾ ਸਾਹਿਬ ਮੇਲੇ ਲੈਣ ਆਈ ਸੀ। ਮੇਲਾ ਸਮਾਪਤ ਹੋਣ ਤੋਂ ਬਾਅਦ ਵਾਪਸੀ ਦੌਰਾਨ ਡਰਾਈਵਰ ਨੇ ਤੇਜ਼ੀ ਨਾਲ ਬੱਸ ਨੂੰ ਬੀ.ਆਰ.ਟੀ.ਐਸ. ਲੇਨ ਵਿੱਚ ਦਾਖਲ ਕਰਨ ਦੀ ਕੋਸ਼ਿਸ਼ ਕੀਤੀ। ਬੱਸ ਦੀ ਛੱਤ ਤੇ ਲਗਭਗ 15 ਯਾਤਰੀ ਬੈਠੇ ਹੋਏ ਸਨ, ਜਿਨ੍ਹਾਂ ਨੂੰ ਅੱਗੇ ਆ ਰਹੇ ਲੈਂਟਰ ਦਾ ਪੱਤਾ ਨਹੀਂ ਲੱਗਾ। ਟੱਕਰ ਨਾਲ ਤਿੰਨ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋਇਆ।
ਹਾਦਸੇ ਤੋਂ ਬਾਅਦ ਵੀ ਡਰਾਈਵਰ ਨੂੰ ਕੁਝ ਖ਼ਬਰ ਨਹੀਂ ਹੋਈ ਅਤੇ ਉਹ ਬੱਸ ਨੂੰ ਅੱਗੇ ਵਧਾਉਂਦਾ ਰਿਹਾ। ਪਰ ਇੱਕ ਚਸ਼ਮਦੀਦ ਕਾਰ ਡਰਾਈਵਰ ਨੇ ਬੱਸ ਨੂੰ ਰੁਕਵਾਇਆ ਤੇ ਟਨਾ ਬਾਰੇ ਦੱਸਿਆ। ਜ਼ਖ਼ਮੀ ਨੂੰ ਜਲਦੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਗੰਭੀ ਬਣੀ ਹੋਈ ਹੈ।
ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਡਰਾਈਵਰ ਨੂੰ ਗ੍ਰਿਫਤਾਰ ਕਰਨ ਲਈ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।