ਲਖਨਊ, 24 ਫਰਵਰੀ

ਸ੍ਰੀਲੰਕਾ ਕ੍ਰਿਕਟ ਟੀਮ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਵੀਰਵਾਰ ਨੂੰ ਇਥੇ ਭਾਰਤ ਖ਼ਿਲਾਫ਼ ਪਹਿਲੇ ਟੀ-20 ਕੌਮਾਂਤਰੀ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟੀਮ ਇੰਡੀਆ ਨੇ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 199 ਦੋੜਾਂ ਬਣਾਈਆਂ ਹਨ। ਇਸ਼ਾਨ ਤੇ ਸ਼੍ਰੇਅਸ ਅਈਅਰ ਨੇ ਅਰਧ ਸੈਂਕੜੇ ਜੜੇ ਹਨ। ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਪਿਛਲੀ ਟੀ-20 ਕੌਮਾਂਤਰੀ ਲੜੀ ਵਿੱਚ 3-0 ਨਾਲ ਜਿੱਤ ਹਾਸਲ ਕੀਤੀ ਸੀ। ਟੀਮ ਇੰਡੀਆ ਤਰਫੋਂ ਦੀਪਕ ਹੁੱਡਾ ਆਪਣਾ ਪਹਿਲਾ ਕੌਮਾਂਤਰੀ ਟੀ-20 ਮੈਚ ਖੇਡਣਗੇ। ਸ੍ਰੀਲੰਕਾ ਨੇ ਕੁਸਾਲ ਮੈਂਡਿਸ ਦੀ ਥਾਂ ਦਿਨੇਸ਼ ਚਾਂਦੀਮਲ ਤੇ ਮਹੀਸ਼ ਤੀਕਸ਼ਣ ਦੀ ਥਾਂ ਜੈਫਰੀ ਵਾਂਡਰਸੇ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।