ਨਵੀਂ ਦਿੱਲੀ, 30 ਸਤੰਬਰ

ਭਾਰਤ ਵਿਚ ਇਸ ਸਾਲ ਜੂਨ ਤੋਂ ਸਤੰਬਰ ਤੱਕ ਚਾਰ ਮਹੀਨਿਆਂ ਦੇ ਮੀਂਹ ਦੇ ਮੌਸਮ ਦੌਰਾਨ ਆਮ ਬਾਰਿਸ਼ ਪਈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅੱਜ ਇਹ ਜਾਣਕਾਰੀ ਦਿੱਤੀ। ਵਿਭਾਗ ਦੇ ਡਾਇਰੈਕਟਰ ਜਨਰਲ ਐੱਮ. ਮਹਾਪਾਤਰਾ ਨੇ ਦੱਸਿਆ ਕਿ 2021 ਵਿਚ ਜੂਨ ਤੋਂ 30 ਸਤੰਬਰ ਤੱਕ ਮੌਨਸੂਨ ਦੀ ਮੌਸਮੀ ਬਾਰਿਸ਼ 1961-2010 ਦੀ ਲੰਬੀ ਔਸਤ 88 ਸੈਂਟੀਮੀਟਰ ਦੇ ਮੁਕਾਬਲੇ 87 ਸੈਂਟੀਮੀਟਰ ਹੋਈ। ਉਨ੍ਹਾਂ ਕਿਹਾ ਕਿ ਦੱਖਣ-ਪੱਛਮੀ ਮੌਨਸੂਨ ਨਾਲ ਦੇਸ਼ ਵਿਚ ਹੋਣ ਵਾਲੀ ਮੌਸਮੀ ਬਾਰਿਸ਼ ਜੂਨ ਤੋਂ ਸਤੰਬਰ ਦੌਰਾਨ ਕੁੱਲ ਮਿਲਾ ਕੇ ਆਮ (ਲੰਬੀ ਸਮੇਂ ਦੀ ਔਸਤ ਦਾ 96-106 ਫ਼ੀਸਦ) ਰਹੀ। ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਦੇਸ਼ ਵਿਚ ਬਾਰਿਸ਼ ਆਮ ਦਰਜ ਕੀਤੀ ਗਈ। ਇਹ 2019 ਤੇ 2020 ਵਿਚ ਆਮ ਨਾਲੋਂ ਵੱਧ ਸੀ।