ਪਹਿਲਗਾਮ ਹਮਲੇ ਦੇ ਬਾਅਦ ਚਾਰ ਦਿਨ ਚੱਲੇ ‘ਆਪ੍ਰੇਸ਼ਨ ਸਿੰਦੂਰ’ ਵਿਚ ਭਾਰਤੀ ਫੌਜ ਨੇ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਨੂੰ ਬੁਰੀ ਤਰ੍ਹਾਂ ਨਸ਼ਟ ਕਰ ਦਿੱਤਾ। ਭਾਰਤ ਤੇ ਪਾਕਿਸਤਾਨ ਵਿਚ ਹੁਣੇ ਜਿਹੇ ਫੌਜੀ ਸੰਘਰਸ਼ ਦੇ ਬਾਅਦ ਜਿਹੜੇ ਏਅਰਪੋਰਟਸ ਨੂੰ ਅਸਥਾਈ ਤੌਰ ਤੋਂ ਬੰਦ ਕਰ ਦਿੱਤਾ ਗਿਆ ਸੀ, ਉਹ ਹੁਣ ਫਿਰ ਤੋਂ ਖੋਲ੍ਹੇ ਜਾ ਰਹੇ ਹਨ। ਅੱਜ ਮੋਹਾਲੀ ਸਥਿਤ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ‘ਤੇ ਉਡਾਣ ਸੰਚਾਲਨ ਦੁਬਾਰਾ ਸ਼ੁਰੂ ਹੋ ਗਿਆ।

ਇਸ ਤੋਂ ਪਹਿਲਾਂ 7 ਮਈ ਨੂੰ ਭਾਰਤੀ ਫੌਜ ਨੇ ਪਾਕਿਸਤਾਨ ਦੇ 9 ਅੱਤਵਾਦੀ ਟਿਕਾਣਿਆਂ ‘ਤੇ ਆਪ੍ਰੇਸ਼ਨ ਸਿੰਦੂਰ ਤਹਿਤ ਹਮਲੇ ਕੀਤੇ ਸੀ ਜਿਸ ਦੇ ਬਾਅਦ ਦੋਵੇਂ ਦੇਸ਼ਾਂ ਵਿਚ ਚਾਰ ਦਿਨ ਤੱਕ ਫੌਜੀ ਸੰਘਰਸ਼ ਹੋਇਆ ਸੀ। ਹਾਲਾਂਕਿ 10 ਮਈ ਨੂੰ ਦੋਵੇਂ ਦੇਸ਼ਾਂ ਵਿਚ ਆਪਸੀ ਸਹਿਮਤੀ ਨਾਲ ਜੰਗਬੰਦੀ ਹੋਈ ਸੀ। ਹਾਲਾਂਕਿ ਪਾਕਿਸਤਾਨ ਵੱਲੋਂ ਕੁਝ ਸਮੇਂ ਲਈ ਤੋੜਿਆ ਗਿਆ ਜਿਸ ਦੇ ਬਾਅਦ ਭਾਰਤ ਨੇ ਸਖਤ ਬਿਆਨ ਜਾਰੀ ਕੀਤਾ ਸੀ।
ਭਾਰਤ ਵਿਚ 32 ਏਅਰਪੋਰਟਸ ਬੰਦ ਸਨ ਤੇ 25 ਉਡਾਣ ਮਾਰਗਾਂ ਨੂੰ ਅਸਥਾਈ ਤੌਰ ਤੋਂ ਬੰਦ ਕਰ ਦਿੱਤਾ ਗਿਆ ਸੀ। ਏਅਰਸਪੇਸ ਉਤੇ ਇਹ ਪਾਬੰਦੀਆਂ ਪਹਿਲਾਂ ਸ਼ਨੀਵਾਰ ਸਵੇਰ ਤੱਕ ਲਈ ਲਾਗੂ ਕੀਤੀਆਂ ਗਈਆਂ ਸਨ ਪਰ ਫਿਰ ਇਨ੍ਹਾਂ ਨੂੰ 15 ਮਈ ਤੱਕ ਸਵੇਰੇ 5.29 ਵਜੇ ਤੱਕ ਵਧਾ ਦਿੱਤਾ ਗਿਆ ਸੀ।
ਪਰ ਹੁਣ ਇਨ੍ਹਾਂ ਏਅਰਪੋਰਟਸ ਨੂੰ ਫਿਰ ਤੋਂ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਨ੍ਹਾਂ ਏਅਰਪੋਰਟਸ ਵਿਚ ਆਦਮਪੁਰ, ਅੰਬਾਲਾ, ਅੰਮ੍ਰਿਤਸਰ, ਅਵੰਤੀਪੁਰ, ਬਠਿਡਾ, ਭੁਜ, ਬੀਕਾਨੇਰ, ਚੰਡੀਗੜ੍ਹ, ਹਲਵਾਰਾ, ਹਿੰਡਨ, ਜੈਸਲਮੇਰ, ਜੰਮੂ, ਜਮਨਗਰ, ਜੋਧਪੁਰ, ਕਾਂਗੜਾ, ਕੇਸ਼ੋਦ, ਕਿਸ਼ਨਗੜ੍ਹ, ਕਲੂ ਮਨਾਲੀ, ਲੇਹ, ਮੁੰਦਰਾ, ਨਲੀਆ, ਪਠਾਨਕੋਟ, ਪਟਿਆਲਾ, ਪੋਰਬੰਦਰ, ਰਾਜਕੋਟ, ਸਰਸਾਵਾ, ਸ਼ਿਮਲਾ, ਸ਼੍ਰੀਗਨਰ, ਉਤਰਲਾਈ ਤੇ ਲੁਧਿਆਣਾ ਸ਼ਾਮਲ ਹਨ।