ਅੰਮ੍ਰਿਤਸਰ, 2 ਜਨਵਰੀ
ਇਥੋਂ ਨੇੜਲੀ ਭਾਰਤ ਤੇ ਪਾਕਿਸਤਾਨ ਸਰਹੱਦ ’ਤੇ ਡਰੋਨ ਮਿਲਿਆ ਹੈ। ਇਸ ਤੋਂ ਇਲਾਵਾ ਇਕ ਪੈਕੇਟ ਹੈਰੋਇਨ ਵੀ ਬਰਾਮਦ ਕੀਤੀ ਗਈ। ਬੀਐਸਐਫ ਵਲੋਂ ਜਾਣਕਾਰੀ ਦਿੱਤੀ ਗਈ ਕਿ ਅਜਨਾਲਾ ਅਧੀਨ ਆਉਂਦੀ ਚੌਕੀ ਕੱਸੋਵਾਲ ਨੇੜੇ ਜਦੋਂ ਉਸ ਦੇ ਜਵਾਨ ਗਸ਼ਤ ਕਰ ਰਹੇ ਸਨ ਤਾਂ ਨਕਾਰਾ ਹੋਇਆ ਡਰੋਨ ਤੇ ਇਕ ਪੈਕਟ ਹੈਰੋਇਨ ਬਰਾਮਦ ਹੋਈ।