ਅਹਿਮਦਾਬਾਦ, 6 ਮਾਰਚ
ਇੱਥੇ ਭਾਰਤ ਨੇ ਚੌਥੇ ਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਇਕ ਪਾਰੀ ਤੇ 25 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਲੜੀ 3-1 ਨਾਲ ਜਿੱਤ ਲਈ। ਭਾਰਤੀ ਕ੍ਰਿਕਟ ਟੀਮ ਲੀਗ ਪੜਾਅ ਦੌਰਾਨ 12 ਜਿੱਤਾਂ, ਚਾਰ ਹਾਰਾਂ ਤੇ ਇੱਕ ਡਰਾਅ ਮਗਰੋਂ 520 ਅੰਕ ਹਾਸਲ ਕਰ ਕੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਈ ਹੈ। ਨਿਊਜ਼ੀਲੈਂਡ ਦੀ ਟੀਮ ਸੱਤ ਜਿੱਤਾਂ ਅਤੇ ਚਾਰ ਹਾਰਾਂ ਮਗਰੋਂ 420 ਅੰਕਾਂ ਲੈ ਕੇ ਦੂਜੇ ਸਥਾਨ ’ਤੇ ਰਹੀ। ਭਾਰਤ ਹੁਣ ਇਸ ਸਾਲ ਜੂਨ ਵਿੱਚ ਫਾਈਨਲ ਮੈਚ ਦੌਰਾਨ ਨਿਊਜ਼ੀਲੈਂਡ ਨਾਲ ਭਿੜੇਗਾ। ਭਾਰਤੀ ਸਪਿੰਨਰ ਆਰ. ਅਸ਼ਵਿਨ ਨੇ ਇੰਗਲੈਂਡ ਖ਼ਿਲਾਫ਼ ਟੈਸਟ ਲੜੀ ਦੌਰਾਨ 30 ਵਿਕਟਾਂ ਲਈਆਂ ਅਤੇ ਸੈਂਕੜੇ ਸਣੇ 180 ਦੌੜਾਂ ਵੀ ਬਣਾਈਆਂ। ਉਹ ‘ਮੈਨ ‘ਮੈਨ ਆਫ ਦਿ ਸੀਰੀਜ਼’ ਅਤੇ ਚੌਥੇ ਟੈਸਟ ਵਿੱਚ ਸੈਂਕੜਾ ਮਾਰਨ ਵਾਲਾ ਰਿਸ਼ਭ ਪੰਤ (101 ਦੌੜਾਂ) ‘ਮੈਨ ਆਫ ਦਿ ਮੈਚ’ ਚੁਣਿਆ ਗਿਆ।