ਨਵੀਂ ਦਿੱਲੀ, ਕੈਨੇਡਾ ਵਿੱਚ ਧਰਮ ਦੇ ਨਾਂ ’ਤੇ ਸਿਆਸਤ ਨੂੰ ਕੋਈ ਥਾਂ ਨਹੀਂ ਹੈ। ਇਹ ਸਬੰਧੀ ਗੱਲ ਕਰਦਿਆਂ ਕੈਨੇਡਾ ਦੀ ਸਿੱਖ ਮਹਿਲਾ ਸੰਸਦ ਮੈਂਬਰ ਰੂਬੀ ਢੱਲਾ ਨੇ ਕਿਹਾ ਕਿ ਕੈਨੇਡਾ ਨੇ ਮਹਿਸ਼ਾ ਚਾਹਿਆ ਹੈ ਕਿ ਭਾਰਤ ਹਮੇਸ਼ਾ ਇਕਮੁੱਠ ਰਹੇ। ਕੈਨੇਡਾ ਅਤੇ ਖਾਲਿਸਤਾਨੀਆਂ ਦੇ ਸਬੰਧਾਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੇਲੇ ਕੈਨੇਡਾ ’ਚ ਸਿੱਖਾਂ ਨੂੰ ਕੱਟੜਵਾਦੀਆਂ ਦੇ ਹਮਦਰਦ ਸਮਝਿਆ ਜਾਂਦਾ ਸੀ। ਉਨ੍ਹਾਂ ਪੀਟੀਆਈ ਖ਼ਬਰ ਏਜੰਸੀ ਨੂੰ ਦੱਸਿਆ ਤੁਸੀਂ ਸਾਰੇ ਕੈਨੇਡਾ ਦੇ ਸਿੱਖਾਂ ਨੂੰ ਅਤਿਵਾਦੀਆਂ ਦੇ ਹਮਾਇਤੀ ਨਹੀਂ ਆਖ ਸਕਦੇ। ਇਸ ਤਰ੍ਹਾਂ ਦੀ ਜੋ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਮੰਦਭਾਗੀ ਹੈ। ਉਨ੍ਹਾਂ ਕਿਹਾ ਕੈਨੇਡਾ ਵਿੱਚ ਧਰਮ ਦੇ ਨਾਂ ’ਤੇ ਸਿਆਸਤ ਕਰਨ ਨੂੰ ਕੋਈ ਥਾਂ ਨਹੀਂ ਹੈ।













