ਮੁੰਬਈ:ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਫਾਈਨਲ ਤੋਂ ਪਹਿਲਾਂ ਪ੍ਰੈਕਟਿਸ ਦੀ ਕਮੀ ਵਿਰਾਟ ਕੋਹਲੀ ਲਈ ਬਹੁਤੀ ਚਿੰਤਾ ਦੀ ਗੱਲ ਨਹੀਂ ਹੈ ਪਰ ਸਾਬਕਾ ਖਿਡਾਰੀ ਦਿਲੀਪ ਵੈਂਗਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਭਾਰਤੀ ਕਪਤਾਨ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਿਊਜ਼ੀਲੈਂਡ ਖ਼ਿਲਾਫ਼ 18 ਜੂਨ ਤੋਂ ਖੇਡੇ ਜਾਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੋਹਲੀ ਦੀ ਅਗਵਾਈ ਵਿੱਚ ਭਾਰਤੀ ਟੀਮ ਵੀਰਵਾਰ ਨੂੰ ਇੰਗਲੈਂਡ ਪਹੁੰਚਣ ਮਗਰੋਂ ਤਿੰਨ ਦਿਨ ਲਈ ਇਕਾਂਤਵਾਸ ਹੈ ਅਤੇ ਨਿਊਜ਼ੀਲੈਂਡ ਵੱਲੋਂ ਇੰਗਲੈਂਡ ਖ਼ਿਲਾਫ਼ ਦੋ ਮੈਚਾਂ ਦੀ ਲੜੀ ਖੇਡੀ ਜਾ ਰਹੀ ਹੈ। ਭਾਰਤ ਲਈ 126 ਟੈਸਟ ਖੇਡਣ ਵਾਲੇ ਵੈਂਗਸਰਕਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਭਾਰਟੀ ਟੀਮ ਨੂੰ ਡਬਲਯੂਟੀਸੀ ਫਾਈਨਲ ਤੋਂ ਪਹਿਲਾਂ ਦੋ-ਤਿੰਨ ਮੁਕਾਬਲੇ ਖੇਡਣੇ ਚਾਹੀਦੇ ਹਨ ਤਾਂ ਕਿ ਉਹ ਆਪਣੇ-ਆਪ ਨੂੰ ਹਾਲਾਤ ਅਨੁਸਾਰ ਢਾਲ ਸਕਣ।’’