ਇਸਲਾਮਾਬਾਦ, 13 ਮਈ

ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਹੈ ਕਿ ਭਾਰਤ ਨਾਲ ਲਟਕਦੇ ਮਾਮਲਿਆਂ ‘ਤੇ ਕੂਟਨੀਤੀ ਦੇ ਦਰਵਾਜ਼ੇ ਖੁੱਲ੍ਹੇ ਹਨ ਪਰ ‘ਸਾਰਥਕ ਅਤੇ ਰਚਨਾਤਮਕ ਗੱਲਬਾਤ’ ਦਾ ਮਾਹੌਲ ਨਹੀਂ ਹੈ। ਵਿਦੇਸ਼ ਦਫਤਰ ਦੇ ਬੁਲਾਰੇ ਅਸੀਮ ਇਫ਼ਤਿਖ਼ਾਰ ਦੇ ਹਵਾਲੇ ਨਾਲ ਮੀਡੀਆ ਰਿਪੋਰਟ ਵਿਚ ਇਹ ਟਿੱਪਣੀ ਸਾਹਮਣੇ ਆਈ। ਖ਼ਬਰਾਂ ਮੁਤਾਬਕ ਉਨ੍ਹਾਂ ਨੇ ਵੀਰਵਾਰ ਨੂੰ ਹਫਤਾਵਾਰੀ ਪ੍ਰੈੱਸ ਕਾਨਫਰੰਸ ਦੌਰਾਨ ਭਾਰਤ ਨਾਲ ਸਬੰਧਾਂ ‘ਤੇ ਸਵਾਲਾਂ ਦੇ ਜਵਾਬ ‘ਚ ਇਹ ਟਿੱਪਣੀ ਕੀਤੀ।