ਇਸਲਾਮਾਬਾਦ, 20 ਅਗਸਤ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਭਾਰਤ ਨਾਲ ਸ਼ਾਂਤੀਪੂਰਨ ਰਿਸ਼ਤਿਆਂ ਦੀ ਇੱਛਾ ਜ਼ਾਹਿਰ ਕੀਤੀ ਹੈ। ਉਹ ਗੁਆਂਢੀ ਮੁਲਕ ਨਾਲ ‘ਬਰਾਬਰੀ, ਨਿਆਂ ਤੇ ਆਪਸੀ ਆਦਰ’ ਦੇ ਸਿਧਾਤਾਂ ਉਤੇ ਅਧਾਰਿਤ ਸਬੰਧ ਕਾਇਮ ਕਰਨ ਦੇ ਚਾਹਵਾਨ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਸ਼ਰੀਫ਼ ਨੇ ਕਸ਼ਮੀਰ ਮਸਲੇ ਦੇ ਹੱਲ ਦੀ ਵੀ ਇੱਛਾ ਜਤਾਈ ਹੈ। ਸ਼ਰੀਫ਼ ਨੇ ਕੌਮਾਂਤਰੀ ਭਾਈਚਾਰੇ ਨੂੰ ਵੀ ਬੇਨਤੀ ਕੀਤੀ ਹੈ ਕਿ ਦੱਖਣੀ ਏਸ਼ੀਆ ਵਿਚ ਟਿਕਾਊ ਸ਼ਾਂਤੀ ਤੇ ਸਥਿਰਤਾ ਲਈ ਉਹ ਆਪਣੀ ਭੂਮਿਕਾ ਨਿਭਾਉਣ। ਸ਼ਰੀਫ਼ ਨੇ ਇਹ ਵਿਚਾਰ ਪਾਕਿਸਤਾਨ ’ਚ ਆਸਟਰੇਲੀਆ ਦੇ ਨਵ-ਨਿਯੁਕਤ ਹਾਈ ਕਮਿਸ਼ਨਰ ਨੀਲ ਹਾਕਿਨਜ਼ ਨਾਲ ਵੀਰਵਾਰ ਨੂੰ ਹੋਈ ਮੁਲਾਕਾਤ ਦੌਰਾਨ ਪ੍ਰਗਟਾਏ।