ਇਸਲਾਮਾਬਾਦ, 2 ਅਗਸਤ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ ਨੇ ਅੱਜ ਭਾਰਤ ਨੂੰ ਗੰਭੀਰ ਤੇ ਅਹਿਮ ਮੁੱਦਿਆਂ ’ਤੇ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਲਈ ਜੰਗ ਕੋਈ ਬਦਲ ਨਹੀਂ ਹੈ ਕਿਉਂਕਿ ਉਹ ਪਹਿਲਾਂ ਹੀ ਗਰੀਬੀ ਤੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਸ਼ਰੀਫ਼ ਨੇ ਇਹ ਟਿੱਪਣੀ ਅੱਜ ਇੱਥੇ ਪਾਕਿਸਤਾਨ ਖਣਿਜ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੀਤੀ। ‘ਡਸਟ ਟੂ ਡਵਿੈਲਪਮੈਂਟ’ ਨਾਮ ਹੇਠ ਕਰਵਾਏ ਸੰਮੇਲਨ ਦਾ ਮਕਸਦ ਨਕਦੀ ਦੀ ਤੰਗੀ ਤੋਂ ਪੀੜਤ ਦੇਸ਼ ’ਚ ਵਿਦੇਸ਼ੀ ਨਵਿੇਸ਼ ਨੂੰ ਹੁਲਾਰਾ ਦੇਣਾ ਸੀ।

ਪ੍ਰਧਾਨ ਮੰਤਰੀ ਨੇ ਭਾਰਤ ਦਾ ਜ਼ਿਕਰ ਕਰਦਿਆਂ ਕਿਹਾ,‘ਅਸੀਂ ਆਪਣੇ ਗੁਆਂਢੀਆਂ ਸਣੇ ਸਾਰਿਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਗੁਆਂਢੀ ਮੁਲਕ ਬੈਠ ਕੇ ਗੰਭੀਰ ਮੁੱਦਿਆਂ ’ਤੇ ਚਰਚਾ ਕਰਨ ਲਈ ਗੰਭੀਰ ਹੈ ਕਿਉਂਕਿ ਜੰਗ ਕੋਈ ਬਦਲ ਨਹੀਂ ਹੈ।’ ਪ੍ਰਧਾਨ ਮੰਤਰੀ ਸ਼ਰੀਫ ਦੀ ਇਹ ਟਿੱਪਣੀ ਉਦੋਂ ਆਈ ਹੈ, ਜਦੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਇਸਲਾਮਾਬਾਦ ਦਾ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਸਮਰਥਨ ਅਤੇ ਕਸ਼ਮੀਰ ਮੁੱਦੇ ਸਣੇ ਕਈ ਮੁੱਦਿਆਂ ’ਤੇ ਵਵਿਾਦ ਚਲ ਰਿਹਾ ਹੈ। ਜ਼ਿਕਰਯੋਗ ਹੈ ਕਿ ਭਾਰਤ ਇਸ ਗੱਲ ’ਤੇ ਜ਼ੋਰ ਦਿੰਦਾ ਰਿਹਾ ਹੈ ਕਿ ਉਹ ਪਾਕਿਸਤਾਨ ਨਾਲ ਆਮ ਗੁਆਂਢੀ ਵਾਂਗ ਸਬੰਧ ਰੱਖਣ ਦਾ ਇਛੁੱਕ ਹੈ ਅਤੇ ਅਜਿਹੀ ਸ਼ਮੂਲੀਅਤ ਲਈ ਅਤਵਿਾਦ ਅਤੇ ਦੁਸ਼ਮਣੀ ਤੋਂ ਮੁਕਤ ਮਾਹੌਲ ਬਣਾਉਣ ਦੀ ਜ਼ਿੰਮੇਵਾਰੀ ਇਸਲਾਮਾਬਾਦ ਦੀ ਹੈ। ਭਾਰਤ ਨੇ ਇਹ ਵੀ ਕਿਹਾ ਹੈ ਕਿ ਜੰਮੂ-ਕਸ਼ਮੀਰ ਹਮੇਸ਼ਾ ਦੇਸ਼ ਦਾ ਹਿੱਸਾ ਸੀ, ਹੈ ਅਤੇ ਰਹੇਗਾ।