ਐਡੀਲਡ, 17 ਜਨਵਰੀ
ਬੱਲੇਬਾਜ਼ੀ ਦੇ ਨਿਤ ਨਵੇਂ ਰਿਕਾਰਡ ਬਣਾਉਂਦੇ ਜਾ ਰਹੇ ਵਿਰਾਟ ਕੋਹਲੀ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਸਿਰਫ਼ ਸਿਮਤ ਓਵਰਾਂ ’ਤੇ ਫੋਕਸ ਕਰਨਾ ਹੀ ਟੈਸਟ ਕਿ੍ਕਟ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ ਵਿੱਚ ਅਸਮਰੱਥ ਹੋਣ ਦਾ ਬਹਾਨਾ ਨਹੀਂ ਹੋਣਾ ਚਾਹੀਦਾ। 25 ਟੈਸਟ ਸੈਂਕੜੇ ਬਣਾ ਚੁੱਕੇ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਨੇ ਕਿਹਾ ਕਿ ਨੌਜਵਾਨ ਅਗਰ ਪੰਜ ਦਿਨਾ ਕਿ੍ਕਟ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਣਗੇ ਤਾਂ ਉਨ੍ਹਾਂ ਨੂੰ ਮਾਨਸਿਕ ਦਿੱਕਤਾਂ ਹੋਣਗੀਆਂ। ਉਨ੍ਹਾਂ ਇਥੇ ਇਕ ਟੀਵੀ ਚੈਨਲ ’ਤੇ ਕਿਹਾ, ‘‘ਅਸੀਂ ਛੋਟੇ ਵਰਜਨ ’ਤੇ ਬਹੁਤ ਜ਼ਿਆਦਾ ਫੋਕਸ ਕਰਦੇ ਹਾਂ ਅਤੇ ਇਹ ਬਹਾਨਾ ਹੈ ਕਿ ਉਸ ਦੀ ਵਜ੍ਹਾ ਨਾਲ ਟੈਸਟ ਕਿ੍ਕਟ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦੇ ਤਾਂ ਮੈਨੂੰ ਲੱਗਾ ਹੈ ਕਿ ਕਿ੍ਕਟਰਾਂ ਨੂੰ ਮਾਨਿਸਕ ਦਿੱਕਤਾਂ ਪੇਸ਼ ਆਉਣ ਲੱਗਣਗੀਆਂ।’’ ਉਨ੍ਹਾਂ ਕਿਹਾ ਕਿ ਜਦ ਤਕ ਤੁਸੀਂ ਪੰਜ ਦਿਨ ਤਕ ਹਰ ਸਵੇਰ ਉਠ ਕੇ ਮਿਹਨਤ ਕਰਦੇ ਹੋ। ਜੇ ਤੁਸੀਂ ਦੋ ਘੰਟੇ ਬੱਲੇਬਾਜ਼ੀ ਕਰਨਾ ਚਾਹੁੰਦੇ ਹੋ ਅਤੇ ਟੀਮ ਲਈ ਦੌੜਾਂ ਨਹੀਂ ਬਣਾ ਸਕਦੇ। ਮੈਨੂੰ ਲੱਗਾ ਹੈ ਕਿ ਤੁਹਾਨੂੰ ਪਹਿਲਾਂ ਵਾਲੇ ਲਈ ਤਿਆਰ ਰਹਿਣਾ ਚਾਹੀਦਾ ਹੈ।’’ ਕੋਹਲੀ ਨੇ ਕਿਹਾ ਕਿ ਭਾਰਤ ਦੇ ਮੌਜੂਦਾ ਟੈਸਟ ਕਿ੍ਕਟਰ ਨੌਜਵਾਨ ਪੀੜ੍ਹੀ ਲਈ ਉਦਾਹਰਣ ਪੇਸ਼ ਕਰਨ ਦੀ ਕੋਸ਼ਿਸ਼ ਵਿੱਚ ਹਨ। ਉਨ੍ਹਾਂ ਕਿਹਾ ਕਿ ਉਹ ਭਾਰਤ ਨੂੰ ਟੈਸਟ ਕਿ੍ਕਟ ਵਿੱਚ ਮਹਾਸ਼ਕਤੀ ਬਣਦੇ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘‘ਮੈਂ ਇਹ ਨਹੀਂ ਕਹਾਂਗਾ ਕਿ ਇਹ ਟੀਚਾ ਹੈ ਲੇਕਿਨ ਸਾਡਾ ਦਿ੍ਸ਼ਟੀਕੋਣ ਇਹ ਹੈ ਕਿ ਅਸੀਂ ਭਾਤ ਨੂੰ ਆਉਣ ਵਾਲੇ ਸਮੇਂ ਲਈ ਟੈਸਟ ਕਿ੍ਕਟ ਵਿੱਚ ਮਹਾਸ਼ਕਤੀ ਬਣਦੇ ਦੇਖਣਾ ਚਾਹੁੰਦੇ ਹਾਂ।’’ ਕੋਹਲੀ ਨ ਕਿਹਾ, ‘‘ਮੇਰਾ ਮੰਨਣਾ ਹੈ ਕਿ ਭਾਰਤੀ ਕਿ੍ਕਟ ਟੈਸਟ ਕਿ੍ਕਟ ਦਾ ਸਨਮਾਨ ਕਰਦਾ ਹੈ, ਭਾਰਤੀ ਖਿਡਾਰੀ ਟੈਸਟ ਕਿ੍ਕਟ ਦਾ ਸਨਮਾਨ ਕਰਦੇ ਹਨ ਤਾਂ ਟੈਸਟ ਕਿ੍ਕਟਰ ਬੁਲੰਦੀ ’ਤੇ ਰਹੇਗਾ ਕਿਉਂਕਿ ਸਾਡੇ ਪ੍ਰਸ਼ੰਸਕ ਪੂਰੀ ਦੁਨੀਆ ’ਚ ਹਨ।’’ ਉਨ੍ਹਾਂ ਆਪਣਾ ਕੰਮ ਆਸਾਨ ਕਰਨ ਲਈ ਕੋਚ ਰਵੀ ਸ਼ਾਸਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘‘2014 ਤੋਂ ਬਾਅਦ ਉਨ੍ਹਾਂ ਨੇ ਮੈਨੂੰ ਹਮੇਸ਼ਾ ਇਮਾਨਦਾਰੀ ਨਾਲ ਫੀਡਬੈਕ ਦਿੱਤਾ ਹੈ ਕਿ ਕਦੋਂ ਸੁਧਾਰ ਦੀ ਜ਼ਰੂਰਤ ਹੈ।’’ ਆਸਟ੍ਰੇਲੀਆ ਦੌਰੇ ’ਤੇ ਜਾਣ ਤੋਂ ਪਹਿਲਾਂ ਕੋਹਲੀ ਨੇ ਇਸ ਧਾਰਨਾ ਨੂੰ ਖ਼ਾਰਜ ਕੀਤਾ ਸੀ ਕਿ ਸ਼ਾਸਤਰੀ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ।
ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਇੰਨੀ ਕੁਮੈਂਟਰੀ ਕੀਤੀ ਹੈ ਕਿ ਅਤੇ ਖੇਡ ਨੂੰ ਇੰਨਾ ਦੇਖਿਆ ਅਤੇ ਖੇਡਿਆ ਹੈ ਕਿ ਮੈਚ ਦੇਖ ਕੇ ਉਨ੍ਹਾਂ ਨੂੰ ਪਤਾ ਚਲ ਜਾਂਦਾ ਹੈ ਕਿ ਕਿਸ ਦਿਸ਼ਾ ਵਿੱਚ ਮੈਚ ਜਾ ਰਿਹਾ ਹੈ। ਉਨ੍ਹਾਂ ਤੋਂ ਫੀਡਬੈਕ ਲੈਛ ਨਾਲ ਕਾਫ਼ੀ ਮਦਦ ਮਿਲਦੀ ਹਹੈ। ਉਨ੍ਹਾਂ ਕਦੇ ਕਪਤਾਨੀ ਦੇ ਅਨੁਕੂਲ ਢਾਲਣ ਲਈ ਮੈਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ।’’