ਟੋਕੀਓ, 4 ਸਤੰਬਰ

ਮੌਜੂਦਾ ਵਿਸ਼ਵ ਚੈਂਪੀਅਨ ਪ੍ਰਮੋਦ ਭਗਤ ਨੇ ਅੱਜ ਇਥੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਬਰਤਾਨੀਆ ਡੇਨੀਅਲ ਬੈਥੇਲ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਟੋਕੀਓ ਪੈਰਾਲੰਪਿਕਸ ਵਿੱਚ ਇਤਿਹਾਸਕ ਬੈਡਮਿੰਟਨ ਸੋਨ ਤਗਮਾ ਜਿੱਤਿਆ। ਵਿਸ਼ਵ ਦੇ ਨੰਬਰ ਇਕ ਖਿਡਾਰੀ ਭਗਤ ਇਸ ਤਰ੍ਹਾਂ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਹਨ। ਬੈਡਮਿੰਟਨ ਨੂੰ ਪਹਿਲੀ ਵਾਰ ਪੈਰਾਲੰਪਿਕਸ ਵਿੱਚ ਸ਼ਾਮਲ ਕੀਤਾ ਗਿਆ ਹੈ। ਸਿਖਰਲਾ ਦਰਜਾ ਪ੍ਰਾਪਤ ਭਾਰਤੀ ਅਤੇ ਏਸ਼ੀਆਈ ਚੈਂਪੀਅਨ ਭਗਤ ਨੇ ਯੋਯੋਗੀ ਰਾਸ਼ਟਰੀ ਸਟੇਡੀਅਮ ਵਿੱਚ 45 ਮਿੰਟ ਦੇ ਰੌਮਾਂਚਕ ਫਾਈਨਲ ਵਿੱਚ ਦੂਜੇ ਦਰਜਾ ਪ੍ਰਾਪਤ ਬੈਥੇਲ ਨੂੰ 21-14 21-17 ਨਾਲ ਹਰਾਇਆ।