ਨਵੀਂ ਦਿੱਲੀ, 2 ਜੁਲਾਈ
ਭਾਰਤ ਦੀ 21 ਸਾਲਾ ਮਹਿਲਾ ਤੈਰਾਕ ਮਾਨਾ ਪਟੇਲ ਨੂੰ ਵੀ ਟੋਕੀਓ ਓਲੰਪਿਕਸ ਦੀ ਟਿਕਟ ਮਿਲ ਗਈ ਹੈ। ਭਾਰਤੀ ਤੈਰਾਕੀ ਸੰਘ (ਏਐੱਫਆਈ) ਅਨੁਸਾਰ ਮਾਨਾ ਦੀ ਯੂਨੀਵਸਿਟੀ ਕੋਟੇ ਵਿੱਚੋਂ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਗਈ ਹੈ। ਮਾਨਾ ਟੋਕੀਓ ਖੇਡਾਂ ਵਿਚ 100 ਮੀਟਰ ਬੈਕਸਟ੍ਰੋਕ ਵਿਚ ਹਿੱਸਾ ਲਵੇਗੀ। ਉਹ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਤੀਜੀ ਭਾਰਤੀ ਤੈਰਾਕ ਹੈ। ਸ੍ਰੀਹਰੀ ਨਟਰਾਜ ਅਤੇ ਸਾਜਨ ਪ੍ਰਕਾਸ਼ ਨੇ ਕੁਆਲੀਫਾਈ ਕੀਤਾ ਸੀ।