ਐਡੀਲੇਡ, 19 ਦਸੰਬਰ

ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ਖ਼ਿਲਾਫ਼ ਪਹਿਲੇ ਦਿਨ ਰਾਤ ਦੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਪਹਿਲੇ ਸੈਸ਼ਨ ਵਿਚ 36 ਦੌੜਾਂ ’ਤੇ ਆਊਟ ਹੋ ਗਈ, ਜਦੋਂ ਭਾਰਤੀ ਟੀਮ ਨੇ ਨੌਂ ਵਿਕਟਾਂ ‘ਤੇ 36 ਦੌੜਾਂ ਬਣਾਈਆਂ ਤਾਂ ਮੁਹੰਮਦ ਸ਼ਮੀ ਨੂੰ ਸੱਟ ਕਾਰਨ ਕ੍ਰੀਜ਼ ਛੱਡਣੀ ਪਈ, ਜਿਸ ਨਾਲ ਭਾਰਤ ਦੀ ਪਾਰੀ ਉਥੇ ਖਤਮ ਹੋ ਗਈ। ਇਸ ਤੋਂ ਬਾਅਦ ਮੈਦਾਨ ਵਿੱਚ ਉਤਰੀ ਆਸਟਰੇਲੀਆ ਨੂੰ ਜਿੱਤ ਲਈ ਸਿਰਫ਼ 90 ਦੌੜਾਂ ਦੀ ਲੋੜ ਸੀ ਤੇ ਉਸ ਨੇ ਦੋ ਵਿਕਟਾਂ ਗੁਆ ਕੇ ਅੱਠ ਵਿਕਟਾਂ ਨਾਲ ਪਹਿਲਾਂ ਦਿਨ ਰਾਤ ਦਾ ਕ੍ਟਿਕਟ ਟੈਸਟ ਜਿੱਤ ਲਿਆ। ਉਸ ਨੇ ਚਾਰ ਮੈਚਾਂ ਦੀ ਲੜੀ ਵਿੰਚ ਲੀਡ ਲੈ ਲਈ ਹੈ। ਭਾਰਤ ਦਾ ਪਿਛਲਾ ਘੱਟੋ ਘੱਟ ਸਕੋਰ 42 ਦੌੜਾਂ ਸੀ, ਜਿਸ ਨੂੰ ਉਸ ਨੇ ਇੰਗਲੈਂਡ ਵਿਰੁੱਧ 1974 ਵਿਚ ਲਾਰਡਜ਼ ਵਿਖੇ ਬਣਾਇਆ ਸੀ। ਟੈਸਟ ਕ੍ਰਿਕਟ ਦੇ ਸਭ ਤੋਂ ਘੱਟ ਸਕੋਰ ਦਾ ਰਿਕਾਰਡ ਨਿਊਜ਼ੀਲੈਂਡ ਦੇ ਨਾਮ ਹੈ, ਜਿਸ ਨੇ 1955 ਵਿਚ ਇੰਗਲੈਂਡ ਖਿਲਾਫ ਆਕਲੈਂਡ ਵਿੱਚ 26 ਦੌੜਾਂ ਬਣਾਈਆਂ ਸਨ।