ਨਵੀਂ ਦਿੱਲੀ, 18 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੇ ਅਤਿਵਾਦ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਹੈ ਅਤੇ ਜਦੋਂ ਤੱਕ ਇਸ ਨੂੰ ਜੜ੍ਹੋਂ ਪੁੱਟ ਨਹੀਂ ਦਿੰਦਾ, ਉਦੋਂ ਤੱਕ ਉਹ ਚੈਨ ਨਾਲ ਨਹੀਂ ਬੈਠੇਗਾ। ਪ੍ਰਧਾਨ ਮੰਤਰੀ ਨੇ ਇਹ ਗੱਲ ਰਾਜਧਾਨੀ ਦੇ ਹੋਟਲ ਤਾਜ ਪੈਲੇਸ ਵਿਖੇ ‘ਨੋ ਮਨੀ ਫਾਰ ਟੈਰਰ’ ਵਿਸ਼ੇ ‘ਤੇ ਅਤਿਵਾਦ ਵਿਰੋਧੀ ਵਿੱਤ ਫੰਡਿੰਗ ‘ਤੇ ਮੰਤਰੀ ਪੱਧਰੀ ਸੰਮੇਲਨ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ‘ਚ ਕਹੀ।