ਨਵੀਂ ਦਿੱਲੀ, 29 ਮਈ
ਦਿਗਵਿਜੈ ਚੌਟਾਲਾ ਨੂੰ ਅੱਜ ਭਾਰਤੀ ਹੈਂਡਬਾਲ ਐਸੋਸੀਏਸ਼ਨ (ਐੱਚਏਆਈ) ਦਾ ਪ੍ਰਧਾਨ ਚੁਣਿਆ ਗਿਆ ਹੈ, ਜਦੋਂਕਿ ਜਗਨ ਮੋਹਨ ਰਾਓ ਦੀ ਜਨਰਲ ਸਕੱਤਰ ਵਜੋਂ ਚੋਣ ਹੋਈ ਹੈ। ਇਸ ਦੇ ਨਾਲ ਹੀ ਹੈਂਡਬਾਲ ਸੰਸਥਾ ਨੂੰ ਚਲਾਉਣ ਸਬੰਧੀ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਦਖ਼ਲ ਮਗਰੋਂ ਖ਼ਤਮ ਹੋ ਗਿਆ ਹੈ। ਦਿਗਵਿਜੈ (32) ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਮੁਖੀ ਅਜੈ ਸਿੰਘ ਚੌਟਾਲਾ ਦੇ ਪੁੱਤਰ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਪੋਤਰੇ ਹਨ। ਭਾਰਤੀ ਹੈਂਡਬਾਲ ਐਸੋਸੀਏਸ਼ਨ ਨੇ ਇਸ ਮਸਲੇ ਨੂੰ ਹੱਲ ਕਰਵਾਉਣ ਵਿੱਚ ਨਿਭਾਈ ਅਹਿਮ ਭੂਮਿਕਾ ਲਈ ਆਈਓਏ ਦਾ ਧੰਨਵਾਦ ਕੀਤਾ ਅਤੇ ਇਸ ਸੰਸਥਾ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ।